ਸੀ. ਸੀ. ਟੀ. ਵੀ. 'ਚ ਕੈਦ ਹੋਈ ਗੱਡੀ ਦੇ ਬੋਨਟ 'ਤੇ ਜਾਮ ਛਲਕਾਉਂਦੀ ਪੁਲਸ (ਵੀਡੀਓ)

Saturday, Aug 12, 2017 - 01:27 PM (IST)

ਲੁਧਿਆਣਾ— ਪੰਜਾਬ ਪੁਲਸ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਪੰਜਾਬ ਪੁਲਸ ਦੇ ਇਕ ਹੋਰ ਕਾਰਨਾਮੇ ਦੀ ਪੋਲ ਖੋਲ੍ਹ ਦਿੱਤੀ ਗਈ ਹੈ। ਲੋਕਾਂ ਨੂੰ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਤੋਂ ਰੋਕਣ ਵਾਲੀ ਪੁਲਸ  ਇਸ ਵੀਡੀਓ ਵਿਚ ਖੁਦ ਜਾਮ ਛਲਕਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਲੁਧਿਆਣਾ ਦੇ ਪਾਸ਼ ਇਲਾਕੇ ਦੀ ਹੈ, ਰਾਜਗੁਰੂ ਨਗਰ ਦੀਆਂ ਹਨ, ਜਿੱਥੇ ਕੁਝ ਦਿਨ ਪਹਿਲਾਂ ਪੰਜਾਬ ਪੁਲਸ ਦੇ ਤਿੰਨ ਮੁਲਾਜ਼ਮ ਸਰਕਾਰੀ ਵਰਦੀ ਦੇ ਵਿਚ ਬਿਨਾਂ ਕਿਸੇ ਡਰ ਤੋਂ ਸਰਕਾਰੀ ਗੱਡੀ ਦੇ ਬੋਨਟ 'ਤੇ ਸ਼ਰਾਬ ਰੱਖ ਕੇ ਜਾਮ ਛਲਕਾਉਂਦੇ ਹੋਏ ਨਜ਼ਰ ਆਏ। ਇਨ੍ਹਾਂ ਸ਼ਰਾਬੀ ਪੁਲਸ ਮੁਲਾਜ਼ਮਾਂ ਦੀ ਸਾਰੀ ਵੀਡੀਓ ਨਾਲ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਸ਼ਰਾਬ ਪੀਣ ਸਮੇਂ ਜਦੋਂ ਇਕ ਪੁਲਸ ਮੁਲਾਜ਼ਮ ਦੀ ਨਜ਼ਰ ਸੀ. ਸੀ. ਟੀ. ਵੀ. ਕੈਮਰੇ 'ਤੇ ਪਈ ਤਾਂ ਉਹ ਉਥੋਂ ਆਪਣਾ ਸਾਮਾਨ ਚੁੱਕ ਕੇ ਤਿੱਤਰ ਹੋ ਗਏ। 
ਏ. ਸੀ. ਪੀ. ਗੁਰਪ੍ਰੀਤ ਸਿੰਘ ਸਾਹੀ ਦਾ ਇਸ ਮਾਮਲੇ ਵਿਚ ਕਹਿਣਾ ਹੈ ਕਿ ਵੀਡੀਓ ਵਿਚ ਦਿਖਾਈ ਦੇ ਰਹੇ ਪੁਲਸ ਮੁਲਾਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਜਿਵੇਂ ਹੀ ਉਨ੍ਹਾਂ ਦਾ ਪਤਾ ਲੱਗਦਾ ਹੈ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਰਦੀ ਵਿਚ ਅਜਿਹੇ ਕੰਮ ਕਰਨ ਵਾਲੇ ਲੋਕਾਂ ਦੀ ਗਲਤੀ ਜ਼ਿਆਦਾ ਹੈ ਅਤੇ ਸਜ਼ਾ ਵੀ ਸਖਤ ਹੋਵੇਗੀ।


Related News