ਘਰ 'ਚ ਜੂਆ ਖੇਡ ਰਹੇ 4 ਜੁਆਰੀਆਂ ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ, 5 ਲੱਖ 28 ਹਜ਼ਾਰ ਨਕਦੀ ਬਰਾਮਦ
Sunday, Jul 14, 2024 - 05:32 PM (IST)
ਗੁਰਦਾਸਪੁਰ (ਹਰਮਨ)- ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਇੱਕ ਘਰ ਵਿੱਚ ਜੂਆ ਖੇਡਦੇ ਕੁਝ ਜੁਆਰੀਆਂ ਨੂੰ ਰੰਗੇ ਹੱਥੀ ਲੱਖਾਂ ਰੁਪਏ ਦੀ ਨਕਦੀ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਡੀ ਬਲਵਿੰਦਰ ਰੰਧਾਵਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਕਪਿਲ ਕੌਸ਼ਲ ਨੇ ਪੁਲਿਸ ਪਾਰਟੀ ਸਮੇਤ ਅਬਰੋਲ ਹਸਪਤਾਲ ਬਟਾਲਾ ਰੋਡ ਗੁਰਦਾਸਪੁਰ ਮੌਜੂਦ ਸੀ ਕਿ ਮੁਖਬਰ ਦੀ ਇਤਲਾਹ ’ਤੇ ਰਾਮ ਸ਼ਰਨਮ ਕਲੋਨੀ ਦੇ ਇਕ ਮਕਾਨ ਵਿਚ ਰੇਡ ਕਰਕੇ ਜੂਆ ਖੇਡਦੇ ਵਿਸ਼ਾਲ ਸ਼ਰਮਾ, ਚੇਤਨ ਉਹਰੀ, ਹਰਜੀਤ ਮੱਕੋ ਅਤੇ ਲਖਵਿੰਦਰ ਉਰਫ ਸ਼ਿੰਦ ਨੂੰ ਮੌਕੇ ’ਤੇ ਕਾਬੂ ਕੀਤਾ।
ਸੀ. ਆਈ. ਏ. ਸਟਾਫ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਮੌਕੇ ਤੋਂ ਕੁੱਲ 5 ਲੱਖ 28 ਹਜ਼ਾਰ ਨਕਦੀ ਬਰਾਮਦ ਕੀਤੀ ਗਈ, ਜਿਸ ਵਿੱਚ ਵਿਸ਼ਾਲ ਸ਼ਰਮਾ ਕੋਲੋਂ 3 ਲੱਖ ਰੁਪਏ, ਚੇਤਨ ਕੋਲੋਂ 2 ਲੱਖ ਰੁਪਏ, ਮੱਕੋ ਅਤੇ ਲਖਵਿੰਦਰ ਕੋਲੋਂ ਇਕ-ਇਕ ਹਜ਼ਾਰ ਰੁਪਏ ਬਰਾਮਦ ਹੋਏ ਜਦੋਂ ਕਿ 26 ਹਜ਼ਾਰ 300 ਦੀ ਨਕਦੀ ਮੌਕੇ ਤੋਂ ਹੋਰ ਬਰਾਮਦ ਹੋਈ। ਪੁਲਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਗੈਬਲਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ IIM ਕੈਂਪਸ 'ਚ ਤਲਵਾਰ ਲੈ ਕੇ ਨਿਹੰਗ ਬਾਣੇ 'ਚ ਪਹੁੰਚਿਆ ਵਿਅਕਤੀ, ਵਿਦਿਆਰਥੀਆਂ ਨੂੰ ਦਿੱਤੀ ਇਹ ਧਮਕੀ
ਥਾਣਾ ਸਿਟੀ ਗੁਰਦਾਸਪੁਰ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਗੁਰਦਾਸਪੁਰ ਦੇ ਏ. ਐੱਸ. ਆਈ. ਜਗਤਾਰ ਸਿੰਘ ਪੁਲਸ ਪਾਰਟੀ ਸਮੇਤ ਅਬਰੋਲ ਹਸਪਤਾਲ ਬਟਾਲਾ ਰੋਡ ਗੁਰਦਾਸਪੁਰ ਮੌਜੂਦ ਸੀ ਕਿ ਮੁਖਬਰ ਦੀ ਇਤਲਾਹ ਦਿੱਤੀ ਕਿ ਰਾਮ ਸ਼ਰਨਮ ਕਲੋਨੀ ਦੇ ਇਕ ਮਕਾਨ ਵਿਚ ਕੁੱਝ ਆਦਮੀ ਇਕੱਠੇ ਹੋ ਕਿ ਜੂਆ ਖੇਡ ਰਹੇ ਹਨ ਅਤੇ ਦੱਸੀ ਜਗ੍ਹਾ 'ਤੇ ਰੇਡ ਕਰਕੇ ਚਾਰ ਵਿਅਕਤੀਆਂ ਨੂੰ ਨਕਦੀ ਸਣੇ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ- GNDH ਦੇ ਡਾਕਟਰਾਂ ਨੇ ਦਿਲ ਦੀ ਘਾਤਕ ਬਿਮਾਰੀ ਦੀ ਕੀਤੀ ਸਫ਼ਲ ਸਰਜਰੀ, 13 ਸਾਲਾ ਬੱਚੀ ਨੂੰ ਮੌਤ ਦੇ ਮੂੰਹੋਂ ਕੱਢਿਆ ਬਾਹਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8