ਖਸਰਾ ਨੰਬਰ ਬਦਲ ਕੇ ਕਾਰੋਬਾਰੀ ਦੀ ਕੋਠੀ ਕਿਸੇ ਹੋਰ ਨੂੰ ਵੇਚਣ ਦਾ ਦੋਸ਼, ਸ਼ਿਕਾਇਤ ਦਰਜ

04/15/2021 3:31:20 AM

ਜਲੰਧਰ (ਮ੍ਰਿਦੁਲ)–ਅਫਸਰਾਂ ਵੱਲੋਂ ਪ੍ਰਾਪਰਟੀ ਦੇ ਕਾਗਜ਼ਾਤਾਂ ਵਿਚ ਹੇਰਫੇਰ ਕਰਨ ਤੋਂ ਬਾਅਦ ਕਬਜ਼ਾ ਕਰਨ ਦੇ ਕਿੱਸੇ ਤਾਂ ਸੁਣੇ ਸਨ ਪਰ ਸ਼ਹਿਰ ਦੇ ਬਸਤੀ ਇਲਾਕੇ ਵਿਚ ਇਕ ਨੇਤਾ ਵੱਲੋਂ ਕਿਸੇ ਪ੍ਰਾਪਰਟੀ ਦੇ ਰਕਬਾ ਖਸਰਾ ਨੰਬਰ ਬਦਲ ਕੇ ਉਸਦੀ ਰਜਿਸਟਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤਾਂ ਵੱਲੋਂ ਪੁਲਸ ਕਮਿਸ਼ਨਰ ਦਫਤਰ ਵਿਚ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਪੀੜਤ ਪ੍ਰਿੰਸ ਅਰੋੜਾ ਨੇ ਕਾਲਾ ਸੰਘਿਆਂ ਰੋਡ ’ਤੇ ਸਥਿਤ ਗੀਤਾ ਕਾਲੋਨੀ ਵਿਚ ਰਹਿਣ ਵਾਲੇ ਰਾਜਿੰਦਰ ਕੁਮਾਰ, ਵਿਨੇ ਯਾਦਵ, ਗੀਤਾ ਲੂਥਰਾ ਪਤਨੀ ਰਾਜਿੰਦਰ ਲੂਥਰਾ ਵਾਸੀ ਕਰਤਾਰ ਨਗਰ, ਸਾਜਨ ਯਾਦਵ ਅਤੇ ਮੋਹਿਤ ਲੂਥਰਾ ਵਿਰੁੱਧ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੀੜਤ ਪ੍ਰਿੰਸ ਨੇ ਦੱਸਿਆ ਕਿ ਉਨ੍ਹਾਂ ਦਾ ਬਸਤੀ ਸ਼ੇਖ ਸਥਿਤ ਪੁਸ਼ਤੈਨੀ ਮਕਾਨ ਹੈ। ਉਥੋਂ ਉਹ ਕੁਝ ਸਾਲ ਪਹਿਲਾਂ ਸ਼ਿਫਟ ਹੋ ਕੇ ਹਰਬੰਸ ਨਗਰ ਵਿਚ ਰਹਿਣ ਲੱਗੇ ਸਨ।

ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ
ਉਸ ਨੇ ਦੋਸ਼ ਲਗਾਇਆ ਕਿ ਬਸਤੀ ਸ਼ੇਖ ਸਥਿਤ ਪੁਸ਼ਤੈਨੀ ਮਕਾਨ ਦੇ ਖਸਰਾ ਨੰਬਰ ਨੂੰ ਗੀਤਾ ਕਾਲੋਨੀ ਦੇ ਖਸਰਾ ਨੰਬਰ ਨਾਲ ਬਦਲ ਕੇ ਉਨ੍ਹਾਂ ਦੇ ਮਕਾਨ ਦੀ ਰਜਿਸਟਰੀ ਕਰਵਾਈ ਗਈ ਹੈ।
ਇਸ ਠੱਗੀ ਬਾਰੇ ਉਨ੍ਹਾਂ ਨੂੰ ਉਸ ਸਮੇਂ ਪਤਾ ਲੱਗਾ ਕਿ ਜਦੋਂ ਉਹ ਆਪਣੇ ਪੁਸ਼ਤੈਨੀ ਮਕਾਨ ਵਿਚ ਗਏ ਤਾਂ ਉਸਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਹਨ ਅਤੇ ਅੰਦਰ ਪੇਂਟ ਦਾ ਕੰਮ ਚੱਲ ਰਿਹਾ ਹੈ, ਜਿਸ ’ਤੇ ਉਨ੍ਹਾਂ ਦੇ ਮਕਾਨ ਨੂੰ ਆਪਣਾ ਮਕਾਨ ਕਹਿਣ ਵਾਲੇ ਰਾਜਿੰਦਰ ਲੂਥਰਾ ਅਤੇ ਗੀਤਾ ਲੂਥਰਾ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਇਲਾਕੇ ਦੇ ਰਹਿਣ ਵਾਲੇ ਮੋਹਿਤ ਨੇ ਉਨ੍ਹਾਂ ਦੇ ਪੁਸ਼ਤੈਨੀ ਮਕਾਨ ਤੋਂ ਸ਼ਿਫਟ ਹੋਣ ਤੋਂ ਬਾਅਦ ਮਕਾਨ ਦੇ ਤਾਲੇ ਤੋੜ ਦਿੱਤੇ ਅਤੇ ਉਸਦੇ ਖਸਰਾ ਨੰਬਰ ਗੀਤਾ ਕਾਲੋਨੀ ਦੀ ਇਕ ਪ੍ਰਾਪਰਟੀ ਨਾਲ ਬਦਲ ਦਿੱਤੇ।
ਉਹ ਆਪਣੇ ਕਾਰੋਬਾਰ ਵਿਚ ਬਿਜ਼ੀ ਸਨ, ਇਸ ਲਈ ਉਨ੍ਹਾਂ ਦਾ ਆਪਣੇ ਮਕਾਨ ’ਤੇ ਕੋਈ ਧਿਆਨ ਨਹੀਂ ਸੀ। ਦੋਸ਼ ਹੈ ਕਿ ਇਸ ਦੌਰਾਨ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ ਮਕਾਨ ਦੀ ਮਾਲਕੀ ਕਿਸੇ ਹੋਰ ਵਿਅਕਤੀ ਦੀ ਦਿਖਾ ਕੇ ਮਕਾਨ ਵੇਚ ਦਿੱਤਾ। ਸਾਰੇ ਮੁਲਜ਼ਮਾਂ ਨੇ ਮਿਲ ਕੇ ਮਕਾਨ ਦੀ ਰਜਿਸਟਰੀ ਕਿਸੇ ਹੋਰ ਦੇ ਨਾਂ ਕਰਵਾ ਦਿੱਤਾ, ਜਿਸ ਵਿਚ ਇਕ ਬੈਂਕ ਮੁਲਾਜ਼ਮ ਵੀ ਸ਼ਾਮਲ ਹੈ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Sunny Mehra

Content Editor

Related News