ਪਸ਼ੂ ਖਰੀਦਣ ਲਈ 45 ਲੱਖ ਰੁਪਏ ਉਧਾਰ ਲਏ, ਵਾਪਸ ਮੰਗਣ ’ਤੇ ਕੀਤੀ ਕੁੱਟਮਾਰ

Sunday, Oct 18, 2020 - 12:21 PM (IST)

ਪਸ਼ੂ ਖਰੀਦਣ ਲਈ 45 ਲੱਖ ਰੁਪਏ ਉਧਾਰ ਲਏ, ਵਾਪਸ ਮੰਗਣ ’ਤੇ ਕੀਤੀ ਕੁੱਟਮਾਰ

ਨਾਭਾ (ਜੈਨ) : ਇਸ ਕਲਯੁਗੀ ਸੰਸਾਰ ’ਚ ਉਧਾਰ ਦੇਣਾ ਵੀ ਗੁਨਾਹ ਹੋ ਗਿਆ ਹੈ। ਇਥੇ ਇਕ ਪਰਿਵਾਰ ਵਲੋਂ ਪਸ਼ੂ ਖਰੀਦਣ ਲਈ 45 ਲੱਖ ਰੁਪਏ ਕਰਜ਼ਾ ਲਿਆ ਗਿਆ। ਜਦੋਂ ਰਾਸ਼ੀ ਵਾਪਸ ਮੰਗੀ ਤਾਂ ਕੁੱਟਮਾਰ ਕੀਤੀ ਗਈ। ਹੁਣ ਇਹ ਮਾਮਲਾ ਪੁਲਸ ਕੋਲ ਪਹੁੰਚ ਗਿਆ ਹੈ। ਬਾਂਸਾ ਸਟਰੀਟ ਦੇ ਰਾਜ ਕੁਮਾਰ ਪੁੱਤਰ ਸ਼ਾਮ ਲਾਲ ਨੇ ਦੱਸਿਆ ਕਿ ਹਾਕਮ ਸਿੰਘ ਤੇ ਨਛੱਤਰ ਸਿੰਘ ਦੋਵੇਂ ਭਰਾਵਾਂ ਨੇ ਪਸ਼ੂ ਖਰੀਦਣ ਲਈ 45 ਲੱਖ ਰੁਪਏ ਉਧਾਰ ਲਏ ਸਨ।

ਹੁਣ ਵਾਰ-ਵਾਰ ਮੰਗਣ ’ਤੇ ਨਾ ਹੀ ਰਾਸ਼ੀ ਵਾਪਸ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਸਪੱਸ਼ਟ ਜਵਾਬ, ਸਗੋਂ ਇਸ ਪਰਿਵਾਰ ਨੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕੋਤਵਾਲੀ ਪੁਲਸ ਨੇ ਦੋਵੇਂ ਭਰਾਵਾਂ ਹਾਕਮ ਸਿੰਘ ਤੇ ਨਛੱਤਰ ਸਿੰਘ ਪੁੱਤਰ ਗੁਰਦੇਵ ਸਿੰਘ, ਨਛੱਤਰ ਸਿੰਘ ਦੇ 2 ਬੇਟਿਆਂ ਅਤੇ ਜਵਾਈ ਖ਼ਿਲਾਫ਼ ਕੁੱਟਮਾਰ, ਧਮਕੀਆਂ ਦੇਣ ਅਤੇ ਠੱਗੀ ਸਬੰਧੀ ਧਾਰਾ 406, 420, 120 ਬੀ, 323, 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News