ਪੁਲਸ ਵੱਲੋਂ ਜਾਅਲੀ ਨੋਟਾਂ ਦੇ ਸਿੰਡੀਕੇਟ ਦਾ ਪਰਦਾਫਾਸ਼, 2.50 ਲੱਖ ਦੀ ਨਕਲੀ ਕਰੰਸੀ ਸਣੇ 3 ਗ੍ਰਿਫ਼ਤਾਰ
Saturday, Dec 17, 2022 - 09:46 PM (IST)
ਪਠਾਨਕੋਟ (ਸ਼ਾਰਧਾ, ਆਦਿਤਿਯ, ਕੰਵਲ) : ਨਕਲੀ ਕਰੰਸੀ ’ਤੇ ਨਕੇਲ ਕੱਸਦੇ ਹੋਏ ਪਠਾਨਕੋਟ ਪੁਲਸ ਨੇ ਜਾਅਲੀ ਨੋਟਾਂ ਦੇ ਸਿੰਡੀਕੇਟ ਦਾ ਪਰਦਾਫਾਸ਼ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਤਹਿਤ 3 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਡਵੀਜ਼ਨ ਨੰਬਰ 1 ਨੂੰ 16 ਦਸੰਬਰ ਨੂੰ ਫਰਜ਼ੀ ਨੋਟ ਦੇ ਚਲਨ ਤੇ ਛਪਾਈ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਥਾਣਾ ਇੰਚਾਰਜ ਮਨਦੀਪ ਸਲਗੋਤਰਾ ਤੇ ਡੀ. ਐੱਸ. ਪੀ. ਸਿਟੀ ਲਖਵਿੰਦਰ ਸਿਾਂਘ ਦੀ ਦੇਖਰੇਖ ’ਚ ਨਾਕੇ ਦੌਰਾਨ 200 ਰੁਪਏ ਦੇ ਨਕਲੀ ਭਾਰਤੀ ਨੋਟਾਂ ਦੇ ਨਾਲ ਆਟੋ ’ਚ ਸਵਾਰ ਹੋ ਕੇ ਆ ਰਹੇ ਇਕ ਵਿਅਕਤੀ ਮਿਥੁਨ ਨਿਵਾਸੀ ਨਿਊ ਕਾਲੋਨੀ ਨਹਿਰੂ ਗਾਰਡਨ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : ਪਾਕਿ ਤੋਂ ਕਿਵੇਂ ਭਾਰਤ ਪਹੁੰਚਦੇ ਨੇ ਹੈਰੋਇਨ ਤੇ ਨਾਜਾਇਜ਼ ਹਥਿਆਰ, ਫੜੇ ਗਏ ਤਸਕਰ ਨੇ ਦੱਸੀ ਇਕ-ਇਕ ਗੱਲ
ਇਸ ਤੋਂ ਬਾਅਦ ਉਸ ਦੇ ਇਕ ਹੋਰ ਸਾਥੀ ਸੰਜੇ ਕੁਮਾਰ ਨਿਵਾਸੀ 4 ਮਰਲੇ ਕੁਆਰਟਰ ਰਾਮ ਨਗਰ ਅਤੇ ਸਿਹਤ ਸੰਗਠਨ ਵਿਭਾਗ ’ਚ ਹੈਲਥ ਇੰਸਪੈਕਟਰ ਦੇ ਰੂਪ ’ਚ ਕੰਮ ਕਰ ਰਹੇ ਅਜੇ ਸ਼ਰਮਾ ਨੂੰ ਵੀ ਕਾਬੂ ਕਰ ਲਿਆ ਅਤੇ ਇਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਅਜੇ ਸ਼ਰਮਾ ਨੇ ਖੁਲਾਸਾ ਕੀਤਾ ਕਿ ਨਹਿਰੂ ਨਗਰ ਸਥਿਤ ਆਪਣੇ ਕਿਰਾਏ ਦੇ ਮਕਾਨ ’ਚ ਜਾਅਲੀ ਨੋਟ ਬਣਾਉਂਦਾ ਸੀ ਅਤੇ ਮਿਥੁਨ ਅਤੇ ਸੰਜੇ (ਸੰਨੀ) ਰਾਹੀਂ ਬਾਜ਼ਾਰ ’ਚ ਜਾਅਲੀ ਨੋਟਾਂ ਦੀ ਵੰਡ ਕਰਦਾ ਸੀ ਅਤ ਛੰਨੀ ਬੇਲੀ ਪਿੰਡ ਤੋਂ ਨਕਲੀ ਨੋਟਾਂ ਨਾਲ ਨਸ਼ਾ ਵੀ ਖਰੀਦ ਕੇ ਲਿਆਉਂਦਾ ਸੀ ਅਤੇ ਕਰਦਾ ਸੀ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ : ਪੰਜਾਬ ਦੀਆਂ 2 ਧੀਆਂ ਨੇ ਰਚਿਆ ਇਤਿਹਾਸ, ਫਲਾਇੰਗ ਅਫ਼ਸਰ ਵਜੋਂ ਹੋਈ ਚੋਣ
ਅਜੇ ਸ਼ਰਮਾ ਦੇ ਖੁਲਾਸੇ ਤੋਂ ਬਾਅਦ ਉਸ ਦੇ ਕਮਰੇ ’ਤੋਂ ਇਕ ਪ੍ਰਿੰਟਿੰਗ ਮਸ਼ੀਨ, ਲੈਪਟਾਪ, ਸਾਦਾ ਸਫੈਦ ਕਾਗਜ਼, ਕਟਰ ਅਤੇ 2,52,000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਉਸ ਕੋਲੋਂ 25 ਏ. ਟੀ. ਐੱਮ.-ਕਮ-ਡੈਬਿਟ ਕਾਰਡ ਵੀ ਮਿਲੇ ਹਨ।