ਬੁਲਟਾਂ 'ਤੇ ਪਟਾਕੇ ਮਾਰਨ ਵਾਲਿਆਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਚੱਲਿਆ ਪੀਲਾ ਪੰਜਾ (ਵੀਡੀਓ)
Monday, Feb 06, 2023 - 11:12 PM (IST)

ਗੜ੍ਹਸ਼ੰਕਰ (ਸ਼ੋਰੀ) : ਸਥਾਨਕ ਪੁਲਸ ਵੱਲੋਂ ਪਿਛਲੇ ਕੁਝ ਦਿਨਾਂ ਦੌਰਾਨ ਕਾਬੂ ਕੀਤੇ ਗਏ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਦੇ ਸਿਲੰਸਰਾਂ ਅਤੇ ਪ੍ਰੈੱਸ਼ਰ ਹਾਰਨ ਅੱਜ ਪੁਲਸ ਸਟੇਸ਼ਨ ਵਿੱਚ ਨਸ਼ਟ ਕੀਤੇ ਗਏ।ਐੱਸ. ਐੱਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਰਣਜੀਤ ਕੁਮਾਰ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਜਨਵਰੀ ਮਹੀਨੇ ਤੋਂ ਹੁਣ ਤੱਕ 25 ਤੋਂ 30 ਦੇ ਕਰੀਬ ਮੋਟਰਸਾਈਕਲਾਂ ਦੇ ਸਿਲੰਸਰ ਅਤੇ ਪ੍ਰੈੱਸ਼ਰ ਹਾਰਨ ਉਤਰਵਾਏ ਸਨ, ਜਿਨ੍ਹਾਂ ਰਾਹੀਂ ਇਹ ਨੌਜਵਾਨ ਪਟਾਕੇ ਮਾਰਦੇ ਸਨ।
ਉਨ੍ਹਾਂ ਦੱਸਿਆ ਕਿ ਮੋਟਰਸਾਈਕਲਾਂ ਦੇ ਚਲਾਨ ਕਰ ਕੇ ਅਦਾਲਤ ਵਿਚ ਭੇਜੇ ਜਾ ਚੁੱਕੇ ਹਨ। ਜੇਕਰ ਮੁੜ ਪਟਾਕੇ ਮਾਰਦੇ ਕਾਬੂ ਕੀਤੇ ਗਏ ਤਾਂ ਇਨ੍ਹਾਂ ਨੂੰ ਜ਼ਬਤ ਕਰ ਲਿਆ ਜਾਵੇਗਾ।