ਪਤੀ ਦਾ ਕਤਲ ਕਰਨ ਵਾਲੀ ਔਰਤ ਨੂੰ ਗੁਰਦਾਸਪੁਰ ਤੋਂ ਫੜ ਕੇ ਲਿਆਈ ਪੁਲਸ

Wednesday, Aug 21, 2024 - 12:59 AM (IST)

ਪਤੀ ਦਾ ਕਤਲ ਕਰਨ ਵਾਲੀ ਔਰਤ ਨੂੰ ਗੁਰਦਾਸਪੁਰ ਤੋਂ ਫੜ ਕੇ ਲਿਆਈ ਪੁਲਸ

ਜਲੰਧਰ, (ਮਹੇਸ਼)- ਕਰੀਬ ਦੋ ਸਾਲ ਪਹਿਲਾਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਸੋਨੀਆ ਨਾਮਕ ਔਰਤ ਨੂੰ ਜਲੰਧਰ ਛਾਉਣੀ ਦੇ ਐਡੀਸ਼ਨਲ ਐੱਸ. ਐੱਚ. ਓ. ਐੱਸ.ਆਈ. ਹਰਭਜਨ ਲਾਲ ਨੇ ਆਪਣੀ ਟੀਮ ਕੇਸ ਦੀ ਮਦਦ ਨਾਲ ਗੁਰਦਾਸਪੁਰ ਦੇ ਪਿੰਡ ਤਿੱਬੜੀ ਥਾਣਾ ਤਿੱਬੜ ਤੋਂ ਫੜਿਆ ਹੈ, ਜਦਕਿ ਉਸ ਦਾ ਪ੍ਰੇਮੀ ਮਨਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਕੁੱਕੜ ਪਿੰਡ (ਜਲੰਧਰ ਛਾਉਣੀ) ਪੁਲਸ ਦੇ ਹੱਥ ਨਹੀਂ ਲੱਗਾ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

PunjabKesari

ਪਤੀ ਦੇ ਕਤਲ ਦੇ ਦੋਸ਼ ’ਚ ਫੜੀ ਸੋਨੀਆ ਪੁੱਤਰੀ ਬਲੀ ਰਾਮ ਵਾਸੀ ਪਿੰਡ ਸਿੰਗੋਵਾਲ ਜ਼ਿਲ੍ਹਾ ਗੁਰਦਾਸਪੁਰ ਨੂੰ ਐੱਸ. ਆਈ. ਹਰਭਜਨ ਰਾਮ ਨੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਤੇ ਜੱਜ ਨੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਪੁਲਸ ਉਸ ਤੋਂ ਫਰਾਰ ਪ੍ਰੇਮੀ ਬਾਰੇ ਪੁੱਛਗਿੱਛ ਕਰ ਰਹੀ ਹੈ।

ਮ੍ਰਿਤਕ ਹੈਪੀ ਦੇ ਪਿਤਾ ਬਲਦੇਵ ਸਿੰਘ ਵਾਸੀ ਰਹਿਮਾਨਪੁਰ ਥਾਣਾ ਜਲੰਧਰ ਕੈਂਟ ਦੇ ਬਿਆਨਾਂ ’ਤੇ ਸੋਨੀਆ ਤੇ ਮਨਜਿੰਦਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸ. ਆਈ. ਹਰਭਜਨ ਲਾਲ ਨੇ ਦੱਸਿਆ ਕਿ ਦੂਜਾ ਦੋਸ਼ੀ ਮਨਜਿੰਦਰ ਸਿੰਘ ਵੀ ਜਲਦੀ ਹੀ ਪੁਲਸ ਦੀ ਗ੍ਰਿਫ਼ਤ ’ਚ ਹੋਵੇਗਾ।


author

Rakesh

Content Editor

Related News