ਪੁਲਸ ਨੇ ਕਾਤਲਾਂ ਨੂੰ ਕੁਝ ਹੀ ਘੰਟਿਆਂ ''ਚ ਕੀਤਾ ਕਾਬੂ

Friday, Jun 09, 2017 - 03:36 PM (IST)

ਪੁਲਸ ਨੇ ਕਾਤਲਾਂ ਨੂੰ ਕੁਝ ਹੀ ਘੰਟਿਆਂ ''ਚ ਕੀਤਾ ਕਾਬੂ

ਪਠਾਨਕੋਟ,   (ਸ਼ਾਰਦਾ)-  ਦੇਰ ਸ਼ਾਮ ਪੁਲਸ ਨੇ ਪਿੰਡ ਖੁੰਡਾ ਚਲੌਆ ਦੇ ਮਾਰੇ ਗਏ ਨੌਜਵਾਨ ਸੰਨੀ ਕਪੂਰ ਦੇ ਕਾਤਲਾਂ ਨੂੰ ਕੁਝ ਹੀ ਘੰਟਿਆਂ 'ਚ ਟਰੇਸ ਕਰ ਕੇ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਜ਼ਿਲਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪੁਲਸ ਨੇ ਪਹਿਲੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਤੁਰੰਤ ਹੱਤਿਆ ਦਾ ਮਾਮਲਾ ਦਰਜ ਕਰਦੇ ਹੋਏ ਮੁਲਜ਼ਮਾਂ ਨੂੰ ਫੜਨ ਲਈ ਡੀ. ਐੱਸ. ਪੀ. ਦਿਹਾਤੀ ਕੁਲਦੀਪ ਸਿੰਘ ਤੇ ਕਾਨਵਾਂ ਪੁਲਸ ਇੰਚਾਰਜ ਸੁਦੇਸ਼ ਕੁਮਾਰ ਤੇ ਸੀ. ਆਈ. ਏ. ਇੰਚਾਰਜ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀਆਂ ਗਠਿਤ ਕਰ ਦਿੱਤੀਆਂ।
ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਇਕ ਜਗ੍ਹਾ 'ਤੇ ਲੁਕੇ ਬੈਠੇ ਹਨ, ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਦਬੋਚ ਲਿਆ। ਬਾਅਦ 'ਚ ਮੁਲਜ਼ਮਾਂ ਤੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਤੋਂ ਸੰਨੀ ਦੀ ਹੱਤਿਆ 'ਚ ਇਸਤੇਮਾਲ ਕੀਤੀ ਗਈ ਕੈਂਚੀ, ਕੱਪੜਾ, ਲੋਹੇ ਦੀ ਰਾਡ ਤੇ ਪੱਥਰ ਬਰਾਮਦ ਕੀਤਾ ਗਿਆ। 


Related News