170 ਗ੍ਰਾਮ ਹੈਰੋਇਨ ਤੇ ਬਿਨਾਂ ਕਾਗਜ਼ਾਂ ਦੇ ਸਵਿਫਟ ਗੱਡੀ ਸਮੇਤ ਕਥਿਤ ਦੋਸ਼ੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

Monday, Feb 19, 2024 - 05:24 PM (IST)

170 ਗ੍ਰਾਮ ਹੈਰੋਇਨ ਤੇ ਬਿਨਾਂ ਕਾਗਜ਼ਾਂ ਦੇ ਸਵਿਫਟ ਗੱਡੀ ਸਮੇਤ ਕਥਿਤ ਦੋਸ਼ੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਲੋਹੀਆਂ ਖਾਸ (ਰਾਜਪੂਤ)- ਸਥਾਨਕ ਪੁਲਸ ਨੂੰ ਸੀ. ਏ. ਸਟਾਫ ਜਲੰਧਰ ਵਲੋਂ 170 ਗ੍ਰਾਮ ਹੈਰੋਇਨ ਤੇ ਬਿਨਾਂ ਕਾਗਜ਼ਾਂ ਦੇ ਗੱਡੀ ਸਮੇਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਮਨਦੀਪ ਸਿੰਘ, ਏ. ਐੱਸ. ਆਈ. ਰਾਜਬੀਰ ਸਿੰਘ, ਮੋਹਣ ਲਾਲ, ਗੁਰਪ੍ਰੀਤ, ਡਰਾਈਵਰ, ਅਮਨਦੀਪ ਸਿੰਘ, ਸੀ. ਆਈ. ਏ. ਸਟਾਫ ਵਲੋਂ ਚੈਕਿੰਗ ਤੇ ਤਲਾਸ਼ ਮਾੜੇ ਅਨਸਰਾਂ ਖ਼ਿਲਾਫ਼ ਆਰੰਭੀ ਗਈ ਕਾਰਵਾਈ ਤਹਿਤ ਸਥਾਨਕ ਹੇਮਕੁੰਡ ਹਸਪਤਾਲ ਦੇ ਸਾਹਮਣੇ ਗਲੀ 'ਚ ਇਕ ਨੌਜਵਾਨ ਕਾਰ ਨੰਬਰੀ ਪੀ. ਬੀ-29-ਏ ਐੱਫ-8151 ਰੰਗ ਚਿੱਟਾ ਮਾਰਕਾ ਸਵਿਫਟ 'ਚ ਬੈਠਾ ਦਿਖਾਈ ਦਿੱਤਾ।

ਜਿਸ ਨੂੰ ਸ਼ੱਕ ਦੇ ਆਧਾਰ 'ਤੇ ਗੱਡੀ ਰੁਕਵਾ ਕੇ ਉਸ ਦੀ ਗੱਡੀ ਦੇ ਆਲੇ-ਦੁਆਲੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਘੇਰਾ ਪਾ ਕੇ ਉਕਤ ਕਾਰ ਚਾਲਕ ਨੂੰ ਗੱਡੀ 'ਚੋਂ ਬਾਹਰ ਕੱਢ ਕੇ ਕਾਬੂ ਕਰਕੇ ਨਾਂ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਮੋਹਕਮਵਾਲਾ ਉਰਫ਼ ਅਰਾਈਆਂ ਵਾਲਾ ਥਾਣਾ ਮੱਖੂ ਜ਼ਿਲਾ ਫਿਰੋਜ਼ਪੁਰ ਦੱਸਿਆ।

ਇਹ ਵੀ ਪੜ੍ਹੋ:  ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੇ ਦਿਲਾਂ 'ਚ ਧੜਕਦੈ ਪੰਜਾਬ, ਕੈਨੇਡਾ-ਅਮਰੀਕਾ ਭੇਜੀਆਂ ਜਾ ਰਹੀਆਂ ਇਹ ਰਵਾਇਤੀ ਚੀਜ਼ਾਂ

ਇਸ ਨੂੰ ਸਾਥੀ ਕਰਮਚਾਰੀਆਂ ਦੀ ਪਛਾਣ ਦੱਸਦਿਆਂ ਏ. ਐੱਸ. ਆਈ. ਪਿੱਪਲ ਸਿੰਘ ਸੀ. ਆਈ, ਏ. ਸਟਾਫ਼ ਜਲੰਧਰ ਦਿਹਾਤੀ ਬਤੋਰ ਤਫਤੀਸ਼ੀ ਵਲੋਂ ਉਕਤ ਕਾਰ ਦੇ ਡੈਸਕ ਬੋਰਡ 'ਚ ਇਕ ਵਜ਼ਨਦਾਰ ਮੋਮੀ ਲਿਫਾਫਾ ਬਰਾਮਦ ਹੋਇਆ, ਜਿਸ ਮੋਮੀ ਲਿਫਾਫੇ ਨੂੰ ਖੋਲ੍ਹ ਕੇ ਚੈੱਕ ਕਰਨ 'ਤੇ ਉਸ 'ਚੋਂ ਹੈਰੋਇਨ ਬਰਾਮਦ ਹੋਈ।

ਹੈਰੋਇਨ ਦਾ ਇਲੈਕਟਰੋਨਿਕ ਕੰਡੇ ਨਾਲ ਵਜ਼ਨ ਕਰਨ 'ਤੇ 170 ਗ੍ਰਾਮ ਹੋਈ, ਸਮੇਤ ਸਵਿਫਟ ਕਾਰ ਬਿਨਾਂ ਕਾਗਜ਼ਾਤ ਨੂੰ ਵੱਖ ਫਰਦ ਬਰਾਮਦਗੀ ਰਾਹੀਂ ਕਬਜ਼ਾ ਪੁਲਸ 'ਚ ਲਿਆ ਗਿਆ ਤੇ ਗਵਾਹਾਂ ਨੇ ਆਪਣੀ ਆਪਣੀ ਗਵਾਹੀ ਪਾਈ। ਉਪਰੋਕਤ ਬਰਾਮਦੀ ਦੇ ਸਬੰਧ 'ਚ ਸਥਾਨਕ ਪੁਲਸ ਵਲੋਂ ਐੱਫ. ਆਈ. ਆਰ. ਨੰਬਰ 13 ਅਨੁਸਾਰ ਦੋਸ਼ੀ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News