ਪਾਕਿ ਅੱਤਵਾਦੀ ਸ਼ਹਿਜ਼ਾਦ ਭੱਟੀ ਦਾ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ, ਅੰਬਾਲਾ ਦੇ ਕਾਰ ਧਮਾਕੇ ''ਚ ਸੀ ਸ਼ਾਮਲ
Sunday, Jan 25, 2026 - 06:10 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਪੁਲਸ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਪਾਕਿਸਤਾਨ ਸਥਿਤ ਅੱਤਵਾਦੀ ਸ਼ਹਿਜ਼ਾਦ ਭੱਟੀ ਦੇ ਇਕ ਨਜ਼ਦੀਕੀ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਮਨ ਕੁਮਾਰ ਉਰਫ਼ ਗੋਲੂ ਵਜੋਂ ਹੋਈ ਹੈ, ਜੋ ਜੰਮੂ ਦੇ ਗੰਗਿਆਲ ਇਲਾਕੇ ਦਾ ਰਹਿਣ ਵਾਲਾ ਹੈ। ਰਮਨ ਕੁਮਾਰ ਜੰਮੂ ਵਿੱਚ ਮੀਟ ਦੀ ਦੁਕਾਨ ਚਲਾਉਂਦਾ ਸੀ ਅਤੇ ਸਥਾਨਕ ਝਗੜਿਆਂ ਵਿੱਚ ਸ਼ਾਮਲ ਰਹਿੰਦਾ ਸੀ। ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਰਮਨ ਕੁਮਾਰ ਇੰਸਟਾਗ੍ਰਾਮ ਰਾਹੀਂ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਆਇਆ ਅਤੇ ਲੰਬੇ ਸਮੇਂ ਤੋਂ ਉਸ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਪੁਲਸ ਨੇ ਮੁਲਜ਼ਮ ਕੋਲੋਂ ਹਥਿਆਰ (ਪਿਸਤੌਲ) ਬਰਾਮਦ ਕੀਤੇ ਹਨ, ਜੋ ਉਸ ਨੂੰ ਭੱਟੀ ਦੇ ਇਕ ਆਪਰੇਟਿਵ ਰਾਹੀਂ ਮੁਹੱਈਆ ਕਰਵਾਏ ਗਏ ਸਨ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਤਰਨਜੋਤ ਸਿੰਘ ਦੀ ਮੌਤ 'ਤੇ ਜਤਾਇਆ ਦੁੱਖ਼, ਕਿਹਾ-ਅਣਗਹਿਲੀ ਕਾਰਨ ਵਾਪਰ ਰਹੀਆਂ ਘਟਨਾਵਾਂ

ਅੰਬਾਲਾ ਪੁਲਸ ਸਟੇਸ਼ਨ ਧਮਾਕੇ ਵਿੱਚ ਸ਼ਮੂਲੀਅਤ
ਰਮਨ ਕੁਮਾਰ ਅੰਬਾਲਾ ਦੇ ਬਲਦੇਵ ਨਗਰ ਥਾਣੇ ਵਿੱਚ ਹੋਏ ਕਾਰ ਬਲਾਸਟ ਦੇ ਮਾਮਲੇ ਵਿੱਚ ਵੀ ਸ਼ਾਮਲ ਰਿਹਾ ਹੈ। ਇਹ ਧਮਾਕਾ ਸ਼ਹਿਜ਼ਾਦ ਭੱਟੀ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ, ਜਿਸ ਵਿੱਚ ਰਮਨ ਨੇ ਹਮਲਾਵਰਾਂ ਨੂੰ ਵਿੱਤੀ ਸਹਾਇਤਾ (ਆਰਥਿਕ ਮਦਦ) ਪਹੁੰਚਾਈ ਸੀ। ਪੰਜਾਬ ਪੁਲਸ ਉਸ ਨੂੰ ਅੰਬਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਐੱਸ. ਐੱਸ. ਓ. ਸੀ. ਦੇ ਏ. ਆਈ. ਜੀ. ਦੀਪਕ ਪਾਰੀਕ ਨੇ ਦੱਸਿਆ ਕਿ ਰਮਨ ਕੁਮਾਰ ਦੀ ਗ੍ਰਿਫ਼ਤਾਰੀ ਨਾਲ ਪਾਕਿਸਤਾਨ ਤੋਂ ਚੱਲ ਰਹੇ ਕਰਾਸ-ਬਾਰਡਰ ਅੱਤਵਾਦੀ ਮਾਡਿਊਲ ਦੇ ਨੈੱਟਵਰਕ ਦੀ ਇਕ ਅਹਿਮ ਕੜੀ ਟੁੱਟ ਗਈ ਹੈ। ਪੰਜਾਬ ਪੁਲਸ ਨੇ ਸ਼ਹਿਜ਼ਾਦ ਭੱਟੀ ਦੇ ਬਾਕੀ ਸਾਥੀਆਂ ਅਤੇ ਸਪੋਰਟ ਸਿਸਟਮ ਨੂੰ ਖਤਮ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਗੁਰਦੁਆਰਾ ਸਾਹਿਬ ਤੋਂ ਘਰ ਜਾ ਰਹੀਆਂ ਭੂਆ-ਭਤੀਜੀ ਨਾਲ ਵੱਡਾ ਹਾਦਸਾ, ਭਤੀਜੀ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
