ਥਾਣਾ ਦਾਖਾ ਦੀ ਪੁਲਸ ਨੇ 2 ਭਗੌੜੇ ਕੀਤੇ ਗ੍ਰਿਫ਼ਤਾਰ

Saturday, Jan 13, 2024 - 11:15 AM (IST)

ਥਾਣਾ ਦਾਖਾ ਦੀ ਪੁਲਸ ਨੇ 2 ਭਗੌੜੇ ਕੀਤੇ ਗ੍ਰਿਫ਼ਤਾਰ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਮੁਕੱਦਮਾ ਪਿਛਲੇ 1 ਸਾਲ ਤੋਂ ਮਾਣਯੋਗ ਅਦਾਲਤ ਦੇ 2 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਚ ਬੂਟਾ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਮਾਣੂਕੇ ਦਾਖਾ ਹਠੂਰ ਅਤੇ ਇੰਦਰਜੀਤ ਕੌਰ ਪਤਨੀ ਅਤਵਾਰ ਸਿੰਘ ਵਾਸੀ ਹਾਂਸ ਕਲਾਂ ਥਾਣਾ ਸਦਰ ਜਗਰਾਓਂ ਸ਼ਾਮਲ ਹਨ।

ਇਨ੍ਹਾਂ ਨੂੰ ਮਾਣਯੋਗ ਅਦਾਲਤ ਨੇ 31 ਅਗਸਤ 2023 ’ਚ ਭਗੌੜਾ ਕਰਾਰ ਦਿੱਤਾ ਸੀ ਅਤੇ ਪੁਲਸ ਤੋਂ ਬਚ ਕੇ ਲੁਕ ਛਿਪ ਕੇ ਰਹਿ ਰਹੇ ਸਨ, ਜਿਨ੍ਹਾਂ ਨੂੰ ਦਾਖਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕਰ ਲਿਆ ਹੈ।
 


author

Babita

Content Editor

Related News