''ਪਦਮਾਵਤ'' ਸਬੰਧੀ ਪੁਲਸ ਚੌਕਸ
Friday, Jan 26, 2018 - 06:52 AM (IST)
ਕੋਟਕਪੂਰਾ,(ਨਰਿੰਦਰ)- ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਅੱਜ ਰਿਲੀਜ਼ ਹੋ ਗਈ, ਜਿਸ ਸਬੰਧੀ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹੋ ਰਹੇ ਵਿਰੋਧ, ਪ੍ਰਦਰਸ਼ਨ ਨੂੰ ਧਿਆਨ 'ਚ ਰੱਖਦਿਆਂ ਕੋਟਕਪੂਰਾ ਪੁਲਸ ਵੱਲੋਂ ਸ਼ਹਿਰ 'ਚ ਡੀ. ਐੱਸ. ਪੀ. ਮਨਵਿੰਦਰਬੀਰ ਸਿੰਘ ਅਤੇ ਐੱਸ. ਐੱਚ. ਓ. ਕੇ. ਸੀ. ਪਰਾਸ਼ਰ ਦੀ ਅਗਵਾਈ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਇਹ ਫਿਲਮ ਸ਼ਹਿਰ ਵਿਚ ਦੋ ਥਾਵਾਂ 'ਤੇ ਲੱਗੀ ਹੈ।
ਡੀ. ਐੱਸ. ਪੀ. ਮਨਵਿੰਦਰਬੀਰ ਸਿੰਘ ਨੇ ਦੋਵਾਂ ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਹਰ ਸਥਿਤੀ ਨਾਲ ਨਜਿੱਠਣ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ। ਇਸ ਤੋਂ ਇਲਾਵਾ ਪੁਲਸ ਦਾ ਖੁਫੀਆ ਤੰਤਰ ਵੀ ਪੂਰੀ ਤਰ੍ਹਾਂ ਚੌਕਸ ਰਿਹਾ ਅਤੇ ਸਾਰਾ ਦਿਨ ਖੁਫੀਆ ਵਿਭਾਗ ਦੇ ਮੁਲਾਜ਼ਮ ਮੁਸਤੈਦ ਰਹੇ। ਉਨ੍ਹਾਂ ਦੱਸਿਆ ਕਿ ਭਾਵੇਂ ਇਲਾਕੇ 'ਚ ਫਿਲਮ ਦਾ ਕੋਈ ਵਿਰੋਧ ਵੇਖਣ ਨੂੰ ਨਹੀਂ ਮਿਲਿਆ ਫਿਰ ਵੀ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਮੁਲਾਜ਼ਮ ਪੂਰੀ ਤਰ੍ਹਾਂ ਚੌਕਸ ਹਨ। ਫਨ ਪਲਾਜ਼ਾ ਦੇ ਟਿੰਮਾ ਗਿੱਲ ਅਤੇ ਬਿੱਟਾ ਸਿੰਘ ਨੇ ਦੱਸਿਆ ਕਿ ਲੋਕ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਫਿਲਮ ਵੇਖਣ ਆ ਰਹੇ ਹਨ।
