ਬਿਨਾਂ ਲਾਇਸੈਂਸ ਤੋਂ ਚੱਲ ਰਹੇ ਵੀਜ਼ਾ ਸੈਂਟਰਾਂ 'ਤੇ ਪੁਲਸ ਦੀ ਕਾਰਵਾਈ, 3 ਗ੍ਰਿਫ਼ਤਾਰ

03/17/2023 10:27:19 PM

ਫਿਰੋਜ਼ਪੁਰ : ਫਿਰੋਜ਼ਪੁਰ ਪੁਲਸ ਨੇ ਸ਼ਹਿਰ 'ਚ ਗੈਰ-ਕਾਨੂੰਨੀ ਤੌਰ 'ਤੇ ਚਲਾਏ ਜਾ ਰਹੇ ਇਮੀਗ੍ਰੇਸ਼ਨ ਸੈਂਟਰਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਸ਼ਹਿਰ 'ਚ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਕਰੀਬ 15 ਵੀਜ਼ਾ ਸੈਂਟਰਾਂ, ਇਮੀਗ੍ਰੇਸ਼ਨ ਸੈਂਟਰਾਂ ਅਤੇ ਆਈਲੈਟਸ ਸੈਂਟਰਾਂ 'ਤੇ ਪਰਚੇ ਦਰਜ ਕੀਤੇ ਹਨ, ਜਿਨ੍ਹਾਂ 'ਚੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 13 ਵਧੀਕ ਸੈਸ਼ਨ ਜੱਜਾਂ ਦੀ ਨਿਯੁਕਤੀ, ਪੜ੍ਹੋ ਪੂਰੀ ਸੂਚੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪ੍ਰਤੀਕ ਠਾਕੁਰਾਲ ਵਾਸੀ ਮਖੂ, ਹਰਪ੍ਰੀਤ ਸਿੰਘ ਅਤੇ ਸੁਬੇਗ ਸਿੰਘ ਵਾਸੀ ਫਿਰੋਜ਼ਪੁਰ ਸ਼ਹਿਰ ਨੇ ਸਾਂਝੇ ਤੌਰ 'ਤੇ ਫਰਜ਼ੀ ਇਮੀਗ੍ਰੇਸ਼ਨ ਸੈਂਟਰ ਖੋਲ੍ਹਿਆ ਹੋਇਆ ਹੈ, ਜਿੱਥੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਝਾਂਸੇ 'ਚ ਫਸਾ ਕੇ ਠੱਗੀ ਮਾਰਦੇ ਹਨ। ਤਿੰਨਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।

PunjabKesari

ਉਨ੍ਹਾਂ ਦੱਸਿਆ ਕਿ ਪੁਲਸ ਨੇ ਬਿਨਾਂ ਲਾਇਸੈਂਸ ਤੋਂ ਚੱਲ ਰਹੇ 15 ਦੇ ਕਰੀਬ ਇਮੀਗ੍ਰੇਸ਼ਨ ਸੈਂਟਰਾਂ, ਵੀਜ਼ਾ ਸੈਂਟਰਾਂ, ਆਈਲੈਟਸ ਸੈਂਟਰਾਂ 'ਤੇ ਕਾਰਵਾਈ ਕਰਦਿਆਂ ਪਰਚੇ ਦਰਜ ਕੀਤੇ ਹਨ ਅਤੇ ਇਨ੍ਹਾਂ ਮਾਮਲਿਆਂ 'ਚ ਹੁਣ ਤੱਕ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਰਿਮਾਂਡ 'ਤੇ ਲਿਆ ਗਿਆ ਹੈ ਅਤੇ ਇਸ ਮਾਮਲੇ 'ਚ ਜੁੜੇ ਹੋਰ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : CIA ਸਟਾਫ਼ ਖਰੜ ਦੀ ਵੱਡੀ ਕਾਮਯਾਬੀ, 12 ਕਿਲੋ ਅਫ਼ੀਮ ਸਮੇਤ 2 ਵਿਅਕਤੀ ਕੀਤੇ ਕਾਬੂ


Mandeep Singh

Content Editor

Related News