30 ਲੱਖ ਦੀ ਫਿਰੌਤੀ ਮਾਮਲੇ ਦੀ ਜਾਂਚ ਹੁਣ ਪੁਲਸ ਕਰੇਗੀ ਖੰਨਾ

Wednesday, Feb 07, 2018 - 04:53 AM (IST)

30 ਲੱਖ ਦੀ ਫਿਰੌਤੀ ਮਾਮਲੇ ਦੀ ਜਾਂਚ ਹੁਣ ਪੁਲਸ ਕਰੇਗੀ ਖੰਨਾ

ਹਲਵਾਰਾ(ਮਨਦੀਪ)-ਲੁਧਿਆਣਾ ਦਿਹਾਤੀ ਦੇ ਬਹੁ-ਚਰਚਿੱਤ 30 ਲੱਖ ਰੁਪਏ ਦੀ ਫਿਰੌਤੀ ਦੇ ਮਾਮਲੇ ਦੀ ਜਾਂਚ ਹੁਣ ਖੰਨਾ ਪੁਲਸ ਕਰੇਗੀ। ਇਸ ਦੀ ਪੁਸ਼ਟੀ ਗੁਰਸ਼ਰਨ ਸਿੰਘ ਸੰਧੂ ਡੀ. ਆਈ. ਜੀ. ਲੁਧਿਆਣਾ ਰੇਂਜ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਚ ਪੁਲਸ ਅਧਿਕਾਰੀਆਂ ਦੀ ਮੰਜ਼ੂਰੀ ਨਾਲ ਹੁਣ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਵਿਸ਼ੇਸ਼ ਟੀਮ ਬਣਾ ਕੇ ਜਾਂਚ ਕਰਨਗੇ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਮਾਮਲੇ ਵਿਚ 2 ਮੁਲਜ਼ਮਾਂ ਨੂੰ ਪੁਲਸ ਨੇ ਰਾਊਂਡ-ਅਪ ਕਰ ਲਿਆ ਹੈ ਪਰ ਕੋਈ ਵੀ ਪੁਲਸ ਅਧਿਕਾਰੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਜਦੋਂ ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਐੱਸ. ਐੱਸ. ਪੀ. ਖੰਨਾ ਨਵਜੋਤ ਸਿੰਘ ਮਾਹਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਹ ਆਖ ਕੇ ਪੱਲਾ ਛੁਡਵਾ ਲਿਆ ਕਿ ਉਹ ਅੱਜ ਕਿਤੇ ਬਾਹਰ ਗਏ ਹੋਏ ਹਨ, ਵਾਪਸ ਆ ਕੇ ਹੀ ਸਾਰਾ ਮਾਮਲਾ ਦੇਖਣਗੇ।


Related News