ਪੁਲਸ ਦੀ ਬੱਸ ਪੇਸ਼ੀ ਲਈ ਅਦਾਲਤ ਦੇ ਵਿਹੜੇ ਤੱਕ ਪਹੁੰਚੀ

10/13/2017 12:37:37 AM

ਅਬੋਹਰ(ਸੁਨੀਲ)—ਫਿਰੋਜ਼ਪੁਰ ਤੇ ਫਰੀਦਕੋਟ ਤੋਂ ਅਦਾਲਤ ਵਿਚ ਦੋਸ਼ੀਆਂ ਨੂੰ ਪੇਸ਼ੀ ਭੁਗਤਣ ਦੇ ਲਈ ਜਿਹੜੀ ਬੱਸ ਆਉਂਦੀ ਸੀ, ਉਹ ਅਦਾਲਤ ਦੇ ਬਾਹਰ ਹੀ ਖੜ੍ਹੀ ਕਰ ਦਿੱਤੀ ਜਾਂਦੀ ਸੀ। ਪਰ ਕੁਝ ਦਿਨ ਪਹਿਲਾਂ ਪੇਸ਼ੀ ਭੁਗਤਣ ਆਏ ਦੋ ਦੋਸ਼ੀ ਰੰਜੀਤ ਰਾਣਾ ਤੇ ਅੰਮ੍ਰਿਤਪਾਲ ਸਿੰਘ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ, ਜਿਸਦੇ ਮੱਦੇਨਜ਼ਰ ਪੁਲਸ ਨੇ ਸਖਤ ਸੁਰੱਖਿਆ ਕਰਦੇ ਹੋਏ ਪੇਸ਼ੀ 'ਤੇ ਆਈ ਬੱਸ ਨੂੰ ਅਦਾਲਤ ਦੇ ਵਿਹੜੇ ਤੱਕ ਪਹੁੰਚਾਇਆ। ਜੇਕਰ ਇਸੇ ਤਰ੍ਹਾਂ ਡਰਾਈਵਰ ਬੱਸ ਨੂੰ ਤਹਿਸੀਲ ਕੰਪਲੈਕਸ ਦੇ ਵਿਹੜੇ ਤੱਕ ਲੈ ਕੇ ਆਉਂਦਾ ਤਾਂ ਇਹ ਘਟਨਾ ਨਹੀਂ ਹੋਣੀ ਸੀ। ਇਸ ਸਬੰਧੀ ਚਾਰ ਮੁਲਾਜ਼ਮਾਂ 'ਤੇ ਨਗਰ ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਚਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਚਾਰਾਂ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ। ਹੁਣ ਪੇਸ਼ੀ 'ਤੇ ਆਉਣ ਵਾਲੇ ਮੁਲਾਜ਼ਮ ਵੀ ਜ਼ਿਆਦਾ ਕਰ ਦਿੱਤੇ ਗਏ ਹਨ।


Related News