ਪੁਲਸ ਛਾਪੇ ਦੀ ਭਿਣਕ ਪੈਣ ''ਤੇ ਅਖੌਤੀ ਡਾਕਟਰ ਫਰਾਰ

Wednesday, Jul 19, 2017 - 02:07 AM (IST)

ਪੁਲਸ ਛਾਪੇ ਦੀ ਭਿਣਕ ਪੈਣ ''ਤੇ ਅਖੌਤੀ ਡਾਕਟਰ ਫਰਾਰ

ਤਪਾ ਮੰਡੀ(ਮਾਰਕੰਡਾ)- ਦੁਪਹਿਰ 2 ਵਜੇ ਤਪਾ ਪੁਲਸ ਨੇ ਇਕ ਅਖੌਤੀ ਡਾਕਟਰ ਦੀ ਦੁਕਾਨ 'ਤੇ ਛਾਪਾ ਮਾਰਿਆ। ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਅਖੌਤੀ ਡਾਕਟਰ ਦੀ ਦੁਕਾਨ 'ਤੇ ਨਸ਼ੀਲੀਆਂ ਗੋਲੀਆਂ ਵਿਕਦੀਆਂ ਹਨ ਅਤੇ ਬਿਨਾਂ ਡਿਗਰੀ ਤੋਂ ਇਹ ਅਖੌਤੀ ਡਾਕਟਰ ਐਲੋਪੈਥੀ ਦਵਾਈਆਂ ਨਾਲ ਲੋਕਾਂ ਦਾ ਇਲਾਜ ਕਰ ਰਿਹਾ ਹੈ ਪਰ ਉਕਤ ਡਾਕਟਰ ਨੂੰ ਪੁਲਸ ਦੀ ਪਹਿਲਾਂ ਹੀ ਭਿਣਕ ਪੈ ਗਈ ਅਤੇ ਉਹ ਦੁਕਾਨ ਨੂੰ ਲੌਕ ਲਾ ਕੇ ਫਰਾਰ ਹੋ ਗਿਆ।  ਜਦੋਂ ਪੁਲਸ ਨੇ ਡਾਕਟਰ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਸ ਨੇ ਫੋਨ ਤਾਂ ਚੁੱਕ ਲਿਆ ਪਰ ਆਇਆ ਨਹੀਂ। ਪੁਲਸ ਉਸਦੀ ਉਡੀਕ ਕਰਦੀ ਰਹੀ। ਬਾਅਦ ਵਿਚ ਡਾਕਟਰ ਦਾ ਫੋਨ ਵੀ ਬੰਦ ਆਉਂਦਾ ਰਿਹਾ। ਕਾਫ਼ੀ ਦੇਰ ਉਡੀਕ ਕਰਨ ਦੇ ਬਾਵਜੂਦ ਪੁਲਸ ਦੇ ਹੱਥ ਕੁਝ ਨਹੀਂ ਲੱਗਿਆ ਅਤੇ ਉਨ੍ਹਾਂ ਨੂੰ ਖ਼ਾਲੀ ਹੱਥ ਪਰਤਣਾ ਪਿਆ।  ਜਦੋਂ ਥਾਣਾ ਮੁਖੀ ਸ਼ਮਸ਼ੇਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਦੁਕਾਨ ਨੂੰ ਜਿੰਦਾ ਲਾ ਰਹੇ ਹਨ ਤਾਂ ਜੋ ਡਾਕਟਰ ਕੋਈ ਵੀ ਸਬੂਤ ਮਿਟਾਉਣ ਦੀ ਕੋਸ਼ਿਸ਼ ਨਾ ਕਰੇ। ਖ਼ਬਰ ਲਿਖੇ ਜਾਣ ਤੱਕ ਪੁਲਸ ਦੁਕਾਨ ਦੇ ਨੇੜੇ-ਤੇੜੇ ਸੀ ਪਰ ਉਕਤ ਅਖੌਤੀ ਡਾਕਟਰ ਮੁੜ ਦੁਕਾਨ 'ਤੇ ਨਹੀਂ ਆਇਆ।


Related News