ਕਾਂਗਰਸੀ ਆਗੂ ਨੇ ਪਾੜੀ ਪੁਲਸ ਮੁਲਾਜ਼ਮ ਦੀ ਵਰਦੀ, ਮਾਮਲਾ ਦਰਜ

Sunday, Sep 17, 2017 - 06:04 PM (IST)

ਕਾਂਗਰਸੀ ਆਗੂ ਨੇ ਪਾੜੀ ਪੁਲਸ ਮੁਲਾਜ਼ਮ ਦੀ ਵਰਦੀ, ਮਾਮਲਾ ਦਰਜ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਪੁਲਸ ਮੁਲਾਜ਼ਮ ਦੀ ਵਰਦੀ ਪਾੜਨ ਦੇ ਦੋਸ਼ 'ਚ ਬਰਨਾਲਾ ਪੁਲਸ ਨੇ ਇਕ ਕਾਂਗਰਸੀ ਆਗੂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਪੁੱਤਰ ਕੇਹਰ ਸਿੰਘ ਵਾਸੀ ਸ਼ਹਿਣਾ ਦੇਰ ਰਾਤ ਬੱਸ ਸਟੈਂਡ ਨਜ਼ਦੀਕ ਇਕ ਪੀ.ਸੀ.ਆਰ. ਪੁਲਸ ਕਰਮਚਾਰੀ ਇੰਦਰਸੈਨ ਦੀ ਵਰਦੀ ਪਾੜ ਦਿੱਤੀ ਅਤੇ ਉਸ ਨਾਲ ਹੱਥੋਪਾਈ ਕੀਤੀ।
ਮੌਕੇ 'ਤੇ ਡਿਊਟੀ ਅਫਸਰ ਏ.ਐਸ.ਆਈ. ਚਰਨਜੀਤ ਸਿੰਘ ਨੇ ਉਸ ਨੂੰ ਕਾਬੂ ਕੀਤਾ ਅਤੇ ਪੀ.ਸੀ.ਆਰ. ਪੁਲਸ ਕਰਮਚਾਰੀ ਇੰਦਰਸੈਨ ਦੇ ਬਿਆਨਾਂ ਦੇ ਆਧਾਰ 'ਤੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


Related News