ਪੋਸਤ ਸਮੇਤ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਨੂੰ ਰਿਮਾਂਡ ਤੋਂ ਬਾਅਦ ਭੇਜਿਆ ਜੇਲ
Saturday, Jul 30, 2022 - 06:19 PM (IST)

ਅਬੋਹਰ (ਸੁਨੀਲ) : ਥਾਣਾ ਨੰ. 2 ਪੁਲਸ ਨੇ 25 ਕਿੱਲੋ ਪੋਸਤ ਸਮੇਤ ਗ੍ਰਿਫਤਾਰ ਕੀਤੇ ਗਏ 3 ਵਿਅਕਤੀਆਂ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਲਖਵਿੰਦਰ ਸਿੰਘ, ਨਰਿੰਦਰ ਸਿੰਘ ਉਰਫ ਨਿੰਦੂ ਪੁੱਤਰ ਗੁਰਜੰਟ ਸਿੰਘ ਦੋਵੇਂ ਵਾਸੀ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਭਜਨ ਸਿੰਘ ਵਾਸੀ ਪੰਡੋਰੀ ਜ਼ਿਲ੍ਹਾ ਕਪੂਰਥਲਾ ਨੂੰ ਰਿਮਾਂਡ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ।
ਵਰਣਨਯੋਗ ਹੈ ਕਿ ਸਹਾਇਕ ਸਬ-ਇੰਸਪੈਕਟਰ ਸੱਜਣ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਸੋਮ ਪ੍ਰਕਾਸ਼ ਪੁਲਸ ਪਾਰਟੀ ਸਮੇਤ ਬਾਈਪਾਸ ਨੇੜੇ ਹਨੂੰਮਾਨਗੜ੍ਹ ਚੌਂਕ ’ਤੇ ਗਸ਼ਤ ਕਰ ਰਹੇ ਸੀ ਕਿ ਇਸ ਦੌਰਾਨ 3 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਉਨ੍ਹਾਂ ਦੇ ਬੈਗਾਂ ਸਮੇਤ ਗ੍ਰਿਫਤਾਰ ਕਰ ਲਿਆ। ਜਦੋਂ ਬੈਗਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਬੈਗਾਂ ’ਚੋਂ 25 ਕਿਲੋ ਪੋਸਤ ਬਰਾਮਦ ਹੋਈ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ, ਨਰਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਦੇ ਰੂਪ ਵਿਚ ਹੋਈ। ਸਾਰੀਆਂ ਵਿਰੁੱਧ ਐੱਨ. ਡੀ. ਪੀ. ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਸੀ।