ਪੁਲਸ ਨੇ ਚੋਰੀ ਦੀ ਕਾਰ ਤੇ 7 ਮੋਟਸਾਈਕਲਾਂ ਸਮੇਤ ਇਕ ਨੂੰ ਕੀਤਾ ਕਾਬੂ

Tuesday, Feb 06, 2018 - 05:46 PM (IST)

ਪੁਲਸ ਨੇ ਚੋਰੀ ਦੀ ਕਾਰ ਤੇ 7 ਮੋਟਸਾਈਕਲਾਂ ਸਮੇਤ ਇਕ ਨੂੰ ਕੀਤਾ ਕਾਬੂ

 ਗੁਰਦਾਸਪੁਰ (ਵਿਨੋਦ) - ਸਿਟੀ ਪੁਲਸ ਗੁਰਦਾਸਪੁਰ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ 'ਤੇ ਇਕ ਕਾਰ ਤੇ ਸੱਤ ਮੋਟਰਸਾਈਕਲ ਬਰਾਮਦ ਕਰਨ 'ਚ ਸਫਲਤਾਂ ਪ੍ਰਾਪਤ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਸ਼ਹਿਰ 'ਚ ਮੋਟਰਸਾਈਕਲ ਚੋਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ, ਜਿਸ ਸੰਬੰਧੀ ਪੁਲਸ ਨੇ ਸ਼ਹਿਰ 'ਚ ਵਿਸ਼ੇਸ਼ ਨਾਕਾਬੰਦੀ ਤੇ ਚੈਕਿੰਗ ਦੇ ਆਦੇਸ਼ ਜਾਰੀ ਕਰ ਰੱਖੇ ਸੀ। ਇਸ ਚੈਕਿੰਗ ਦੇ ਚਲਦੇ ਇਕ ਦੋਸ਼ੀ ਨੂੰ ਨਾਕੇ ਤੇ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਇੰਚਾਰਜ ਸ਼ਾਮ ਲਾਲ ਨੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਫੜਿਆ ਅਤੇ ਪੁੱਛਗਿੱਛ ਤੇ ਦੋਸ਼ੀ ਨੇ ਆਪਣੀ ਪਹਿਚਾਣ ਰਵਿੰਦਰ ਕੁਮਾਰ ਪੁੱਤਰ ਸਤਪਾਲ ਨਿਵਾਸੀ ਪੂਰੋਵਾਲ ਅਰਾਈਆਂ ਵੱਜੋ ਹੋਈ ਹੈ। ਜ਼ਿਲਾ ਪੁਲਸ ਮੁਖੀ ਭੁੱਲਰ ਨੇ ਦੱਸਿਆ ਕਿ ਦੋਸ਼ੀ ਨੇ ਪੁੱਛਗਿੱਛ 'ਚ ਸਵੀਕਾਰ ਕੀਤਾ ਕਿ ਉਹ ਨਸ਼ੇ ਦਾ ਆਦਿ ਹੈ ਅਤੇ ਨਸ਼ੇ ਦੀ ਹਾਲਤ 'ਚ ਮੋਟਰਸਾਈਕਲ ਆਦਿ ਚੋਰੀ ਕਰਦਾ ਹੈ। ਉਸ ਨੇ ਮੋਟਰਸਾਈਕਲ ਤੇ ਇਕ ਕਾਰ ਚੋਰੀ ਕਰ ਰੱਖੀ ਹੈ। ਪੁਲਸ ਨੇ ਉਕਤ ਦੋਸ਼ੀ ਕੋਲੋਂ ਆਲਟੋ ਕਾਰ ਨੰਬਰ ਪੀ. ਬੀ 06 ਟੀ-2242, ਐਕਟਿਵਾ ਪੀ. ਬੀ 06 ਟੀ-7133 , ਮੋਟਰਸਾਈਕਲ ਸਪਲੈਂਡਰ ਪੀ. ਬੀ 06 ਬੀ-2653, ਮੋਟਰਸਾਈਕਲ ਸਪਲੈਂਡਰ ਪੀ. ਬੀ. 35ਕਿਊ-8556 , ਮੋਟਰਸਾਈਕਲ ਸਪਲੈਂਡਰ ਪੀ. ਬੀ. -19ਆਰ 6592 , ਮੋਟਰਸਾਈਕਲ ਸਪਲੈਂਡਰ ਪੀ. ਬੀ. 06 ਏਡੀ-2788, ਮੋਟਰਸਾਈਕਲ ਸਪਾਈਨ ਪੀ. ਬੀ. 06 ਐੱਮ 3857 ਤੇ ਮੋਟਰਸਾਈਕਲ ਪਲਸਰ ਪੀ. ਬੀ. 08ਬੀ. ਏ 3989 ਬਰਾਮਦ ਕੀਤੇ ਗਏ ਹਨ।
ਜ਼ਿਲਾ ਪੁਲਸ ਮੁਖੀ ਦੇ ਅਨੁਸਾਰ ਦੋਸ਼ੀ ਰਵਿੰਦਰ ਕੁਮਾਰ ਦੇ ਵਿਰੁੱਧ ਦੀਨਾਨਗਰ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ 'ਚ ਤਿੰਨ ਕੇਸ ਲੁੱਟਮਾਰ ਤੇ ਚੋਰੀ ਆਦਿ ਦੇ ਪਹਿਲਾਂ ਤੋਂ ਹੀ ਦਰਜ ਹਨ, ਜਦਕਿ ਹਿਮਾਚਲ ਪ੍ਰਦੇਸ਼ 'ਚ ਵੀ ਦੋਸ਼ੀ ਦੇ ਵਿਰੁੱਧ ਚੋਰੀ ਆਦਿ ਦੇ ਕੇਸ ਦਰਜ ਹਨ, ਜਿਸ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਕਾਰ ਤੇ ਮੋਟਰਸਾਈਕਲ ਕਿੱਥੋਂ ਚੋਰੀ ਕੀਤੇ ਸੀ। ਇਸ ਮੌਕੇ ਤੇ ਡੀ. ਐੱਸ. ਪੀ ਗੁਰਬਖ਼ਸ ਸਿੰਘ, ਸਿਟੀ ਪੁਲਸ ਸਟੇਸ਼ਨ ਇੰਚਾਰਜ਼ ਸ਼ਾਮ ਲਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸੀ। 


Related News