ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਲਿਆ ਫਾਹਾ
Monday, Dec 03, 2018 - 05:44 PM (IST)

ਦਸੂਹਾ (ਜ. ਬ) : ਥਾਣਾ ਦਸੂਹਾ ਦੇ ਪਿੰਡ ਟੇਰਕਿਆਣਾ ਦੇ ਵਾਸੀ ਜਸਵੀਰ ਸਿੰਘ ਪੁੱਤਰ ਨਿਰਮਲ ਸਿੰਘ ਨੇ ਦਸੂਹਾ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਸ ਦੀ ਪੁੱਤਰੀ ਨਵਦੀਪ ਸੈਣੀ ਜਿਸ ਦਾ ਵਿਆਹ 5 ਸਾਲ ਪਹਿਲਾਂ ਨੁਸ਼ਹਿਰਾ ਪੱਤਣ ਦੇ ਜਤਿੰਦਰਜੀਤ ਪੁੱਤਰ ਕੁਲਵੰਤ ਸਿੰਘ ਨਾਲ ਹੋਇਆ ਸੀ ਜਿਸ ਦਾ ਇਕ 3 ਸਾਲਾ ਲੜਕਾ ਵੀ ਹੈ। ਵਿਆਹ ਸਮੇਂ ਦਾਜ-ਦਹੇਜ 'ਚ ਸਭ ਕੁਝ ਦਿੱਤਾ ਪਰ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਹਮੇਸ਼ਾ ਤੰਗ ਪ੍ਰੇਸ਼ਾਨ ਕਰਦੇ ਰਹੇ ਤੇ ਉਸ ਤੋਂ ਬਾਅਦ ਹੁਣ ਫ਼ਿਰ ਲੜਕੀ ਦੀ ਕੁੱਟਮਾਰ ਕੀਤੀ ਜਿਸ ਕਾਰਨ ਲੜਕੀ ਸਾਡੇ ਕੋਲ ਟੇਰਕਿਆਣਾ ਵਿਖੇ ਆ ਗਈ।
ਉਕਤ ਨੇ ਦੱਸਿਆ ਕਿ ਮਾਨਸਿਕ ਪ੍ਰੇਸ਼ਾਨੀ ਕਾਰਨ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਮੁੱਖੀ ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਲੜਕੀ ਦੇ ਪਤੀ ਜਤਿੰਦਰਜੀਤ ਸਿੰਘ, ਸੱਸ ਨਿਰਮਲ ਕੌਰ, ਸਹੁਰਾ ਕੁਲਵੰਤ ਸਿੰਘ ਵਿਰੁੱਧ ਧਾਰਾ 304 ਬੀ ਅਧੀਨ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।