ਪੁਲਸ ਨੇ ਨਜਾਇਜ਼ ਸ਼ਰਾਬ ਦਾ ਧੰਦੇਬਾਜ਼ ਨੂੰ ਕੀਤਾ ਕਾਬੂ
Tuesday, Dec 19, 2017 - 05:15 PM (IST)

ਅੰਮ੍ਰਿਤਸਰ (ਅਰੁਣ) - ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਦੇ ਧੰਦੇਬਾਜ਼ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਿੰਡੀਸੈਦਾ ਥਾਣੇ ਦੀ ਪੁਲਸ ਵੱਲੋਂ ਛਾਪਾਮਾਰੀ ਕਰਦਿਆਂ ਨਜਾਇਜ਼ ਸ਼ਰਾਬ ਦੇ ਇਕ ਧੰਦੇਬਾਜ ਨੂੰ ਕਾਬੂ ਕੀਤਾ ਗਿਆ ਹੈ। ਦੋਸ਼ੀ ਦੀ ਪਹਿਚਾਣ ਮਹਿੰਦਰ ਸਿੰਘ ਪੁੱਤਰ ਮੇਜਾ ਸਿੰਘ ਵਾਸੀ ਕੋਟਲੀ ਦੋਸੰਧੀ ਵਜੋਂ ਹੋਈ ਹੈ, ਜਿਸ ਦੇ ਕਬਜ਼ੇ 'ਚੋਂ ਇਕ ਚਾਲੂ ਭੱਠੀ 15 ਕਿਲੋਂ ਲਾਹਣ 20 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਪੁਲਸ ਵੱਲੋਂ ਆਬਕਾਰੀ ਐਕਟ ਦੇ ਤਹਿਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ।