ਤਰਨਤਾਰਨ : ਛੱਪੜ ''ਚੋਂ ਬਰਾਮਦ ਹੋਈ 90 ਹਜ਼ਾਰ ਲੀਟਰ ਲਾਹਣ
Monday, Jun 18, 2018 - 01:03 PM (IST)

ਤਰਨਤਾਰਨ (ਰਮਨ) : ਤਰਨਤਰਨ ਦੇ ਪਿੰਡ ਸ਼ਿਕਰੀ ਵਿਚ ਐਕਸਾਈਜ਼ ਵਿਭਾਗ ਅਤੇ ਪੁਲਸ ਵਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਦੇ ਛੱਪੜ 'ਚੋਂ ਹਜ਼ਾਰਾਂ ਲੀਟਰ ਲਾਹਣ ਬਰਾਮਦ ਕੀਤੀ ਗਈ। ਐਕਸਾਈਜ਼ ਇੰਸਪੈਕਟਰ ਹਰਭਜਨ ਸਿੰਘ ਮੰਡ ਨੇ ਦੱਸਿਆ ਕਿ ਛੱਪੜ ਵਿਚੋਂ 90 ਹਜ਼ਾਰ ਲੀਟਰ ਲਾਹਣ ਡਰੰਮਾਂ ਸਮੇਤ ਬਰਾਮਦ ਹੋਈ ਹੈ ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।
ਐਕਸਾਈਜ਼ ਇੰਸਪੈਕਟਰ ਨੇ ਦੱਸਿਆ ਕਿ ਇਹ ਲਾਹਣ ਕਿਸ ਦੀ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ।