ਨੂਰਪੁਰਬੇਦੀ ''ਚ ਏ. ਐੱਸ. ਆਈ. ਨੇ ਦੁਕਾਨ ’ਤੇ ਬੈਠੀ ਲੜਕੀ ਨਾਲ ਕੀਤੀ ਬਦਸਲੂਕੀ

Sunday, May 23, 2021 - 05:08 PM (IST)

ਨੂਰਪੁਰਬੇਦੀ ''ਚ ਏ. ਐੱਸ. ਆਈ. ਨੇ ਦੁਕਾਨ ’ਤੇ ਬੈਠੀ ਲੜਕੀ ਨਾਲ ਕੀਤੀ ਬਦਸਲੂਕੀ

ਨੂਰਪੁਰਬੇਦੀ (ਅਵਿਨਾਸ਼ ਸ਼ਰਮਾ)-ਨੂਰਪੁਰਬੇਦੀ ਪੁਲਸ ਦੇ ਇਕ ਏ.ਐੱਸ.ਆਈ. ਅਤੇ ਕੁਝ ਮੁਲਾਜ਼ਮਾਂ ’ਤੇ ਐੱਸ. ਐੱਸ. ਪੀ. ਰੂਪਨਗਰ ਨੂੰ ਆਪਣੀ ਧੀ ਨਾਲ ਬੁਰਾ ਸਲੂਕ ਕਰਨ ’ਤੇ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਨੂਰਪੁਰਬੇਦੀ ਦੀਆਂ ਦੁਕਾਨਾਂ ਖੋਲ੍ਹਣ ਦਾ ਕੁਝ ਸਮਾਂ ਰੱਖਿਆ ਹੋਇਆ ਹੈ । ਨੂਰਪੁਰਬੇਦੀ ਦੇ ਇਕ ਦੁਕਾਨਦਾਰ ਨੇ ਨੂਰਪੁਰਬੇਦੀ ਪੁਲਸ ਦੇ ਇਕ ਏ. ਐੱਸ. ਆਈ. ਅਤੇ ਕੁਝ ਮੁਲਜ਼ਮਾਂ ’ਤੇ ਐੱਸ. ਐੱਸ. ਪੀ. ਰੂਪਨਗਰ ਨੂੰ ਭੇਜੀ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ ਕਿ ਉਸ ਦੀ ਧੀ ਨਾਲ ਬਦਸਲੂਕੀ ਕੀਤੀ ਗਈ ਹੈ।

ਇਹ ਵੀ ਪੜ੍ਹੋ:  'ਕੋਰੋਨਾ' ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਫਗਵਾੜਾ 'ਚ 11 ਦਿਨਾਂ 'ਚ ਹੋਈ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਪਵਨ ਚੌਹਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਦੁਕਾਨਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਜੇਕਰ ਇਕ ਦੁਕਾਨਦਾਰ ਦਾ ਨਿਸਚਤ ਸਮੇਂ ਬਾਅਦ ਕੋਈ ਸਾਮਾਨ ਆਉਂਦਾ ਹੈ ਤਾਂ ਉਸ ਨੂੰ ਵੀ ਇਸ ਨੂੰ ਉਤਾਰਣ ਦੀ ਆਗਿਆ ਹੈ । ਉਸਨੇ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਇਕ ਨਿੱਜੀ ਕੰਮ ਤੋਂ ਬਾਹਰ ਗਿਆ ਸੀ। ਇਸ ਕਾਰਨ ਉਸ ਦੀ ਧੀ ਦੁਕਾਨ ’ਤੇ ਬੈਠੀ ਸੀ, ਜੋ ਕਿ ਆਨਲਾਈਨ ਪੜ੍ਹਾਈ ਕਰ ਰਹੀ ਸੀ । ਦੁਕਾਨ ਬੰਦ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ ਕਰਿਆਨੇ ਦਾ ਸਮਾਨ ਨਵਾਂਸ਼ਹਿਰ ਤੋਂ ਆਇਆ ਸੀ। ਇਸ ਦੌਰਾਨ ਦੁਕਾਨ ਦੇ ਅੱਗੇ ਗੱਡੀ ਅਤੇ ਦੁਕਾਨ ’ਚ ਉਸ ਦੀ ਧੀ ਤੋਂ ਇਲਾਵਾ ਕੁਝ ਸਟਾਫ਼ ਸੀ, ਦੁਕਾਨ ਦੇ ਸਟਾਫ਼ ਨੇ ਗੱਡੀ ’ਚੋਂ ਸਮਾਨ ਉਤਾਰਨਾ ਸ਼ੁਰੂ ਕਰ ਦਿੱਤਾ ।

ਇਹ ਵੀ ਪੜ੍ਹੋ: ਦਿੱਲੀ 'ਚ ਬਣੇ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਹੰਸ ਰਾਜ ਹੰਸ ਨੇ ਕੇਜਰੀਵਾਲ ’ਤੇ ਕੱਸੇ ਤੰਜ

ਇਸ ਦੌਰਾਨ ਇਕ ਪੁਲਸ ਦੀ ਗੱਡੀ ਆਈ, ਜਿਸ ’ਚ ਇਕ ਏ.ਐੱਸ.ਆਈ. ਬਿਨਾਂ ਮਾਸਕ ਅਤੇ ਕੁਝ ਕਰਮਚਾਰੀ ਸੀ। ਉਸ ਨੇ ਮੇਰੀ ਧੀ ਨੂੰ ਕਿਹਾ ਕਿ ਤੁਸੀਂ ਸਮੇਂ ਸਿਰ ਦੁਕਾਨ ਬੰਦ ਨਹੀਂ ਕੀਤੀ। ਤੁਸੀਂ ਸਾਰੇ ਥਾਣੇ ਚੱਲੋ। ਇਸ ’ਤੇ ਸਟਾਫ਼ ਨੇ ਕਿਹਾ ਕਿ ਕੁਝ ਦੇਰੀ ਕਾਰਨ ਨਵਾਂਸ਼ਹਿਰ ਤੋਂ ਮਾਲ ਦੀ ਆਮਦ ਹੋਈ। ਉਸ ਸਮੇਂ ਦੁਕਾਨ ’ਤੇ ਕੋਈ ਗਾਹਕ ਮੌਜੂਦ ਨਹੀਂ ਸੀ। ਪਵਨ ਚੌਹਾਨ ਨੇ ਦੱਸਿਆ ਕਿ ਏ.ਐੱਸ.ਆਈ ਨੇ ਉਸ ਦੀ ਲੜਕੀ ਨਾਲ ਬੁਰਾ ਸਲੂਕ ਕੀਤਾ ਅਤੇ ਉਸ ਸਮੇਂ ਉਸ ਨਾਲ ਕੋਈ ਮਹਿਲਾ ਪੁਲਸ ਮੁਲਾਜ਼ਮ ਵੀ ਨਹੀਂ ਸੀ। ਉਨ੍ਹਾਂ ਐੱਸ. ਐੱਸ. ਪੀ. ਰੂਪਨਗਰ ਅਖਿਲ ਚੌਧਰੀ ਅਤੇ ਥਾਣਾ ਮੁਖੀ ਬਿਕਰਮਜੀਤ ਸਿੰਘ ਨੂੰ ਵੀ ਇਸ ਘਟਨਾ ਬਾਰੇ ਦੱਸਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਗੋਦ ਲੈਣ ਵਾਲਿਆਂ ਦੀ ਟੁੱਟੀ ਆਸ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚੋਂ ਮਿਲੀ ਨਵਜਨਮੀ ਬੱਚੀ ਨੇ ਤੋੜਿਆ ਦਮ

ਇਸ ਸਬੰਧੀ ਜਦੋਂ ਥਾਣਾ ਮੁਖੀ ਬਿਕਰਮਜੀਤ ਸਿੰਘ ਘੁੰਮਣ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਸਮੇਂ ਤੋਂ ਬਾਅਦ ਕਰਿਆਨੇ ਦੀ ਦੁਕਾਨ ਖੋਲ੍ਹਣ ਦੀ ਸ਼ਕਾਇਤ ਮਿਲੀ ਸੀ, ਜਿਸ ’ਤੇ ਪੁਲਸ ਮੁਲਾਜ਼ਮ ਉਥੇ ਗਏ ਸਨ। ਇਸ ਸਬੰਧੀ ਜਦੋਂ ਏ. ਐੱਸ. ਆਈ. ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਦੁਕਾਨਦਾਰ ਵੱਲੋਂ ਲਾਏ ਦੋਸ਼ ਬੇਬੁਨਿਆਦ ਹਨ।

ਇਹ ਵੀ ਪੜ੍ਹੋ:  ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News