ਨਸ਼ੀਲੀ ਗੋਲੀਆਂ ਬਰਾਮਦ, ਔਰਤ ਸਮੇਤ 2 ਗ੍ਰਿਫ਼ਤਾਰ
Wednesday, Jun 27, 2018 - 06:25 PM (IST)
ਫ਼ਰੀਦਕੋਟ (ਰਾਜਨ) : ਇੱਥੋਂ ਦੇ ਥਾਣਾ ਸਦਰ ਦੀ ਪੁਲਸ ਪਾਰਟੀ ਵੱਲੋਂ ਇਕ ਔਰਤ ਸਮੇਤ ਦੋ ਨੂੰ ਨਸ਼ੀਲੀ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਜਦ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ 'ਤੇ ਨਜ਼ਰ ਰੱਖਣ ਲਈ ਗਸ਼ਤ ਕਰ ਰਹੀ ਸੀ ਤਾਂ ਪਿੰਡ ਭਾਣਾ ਨੂੰ ਜਾਂਦਿਆਂ ਇਕ ਆਦਮੀ ਔਰਤ ਹੱਥ ਵਿਚ ਲਿਫਾਫਾ ਲਈ ਆਉਂਦੇ ਦਿਖਾਈ ਦਿੱਤੇ।
ਇਸ ਦੌਰਾਨ ਉਕਤ ਦੋਵੇਂ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਣ ਲੱਗੇ ਤਾਂ ਸ਼ੱਕ ਦੇ ਆਧਾਰ 'ਤੇ ਇਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਰੋਹਿਤ ਕੁਮਾਰ ਵਾਸੀ ਜੈਤੋ ਦੇ ਹੱਥ ਵਿਚ ਫੜ੍ਹੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਲਿਫਾਫੇ ਵਿਚੋਂ 300 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਜਦਕਿ ਔਰਤ, ਜਿਸਦੀ ਪਹਿਚਾਣ ਭੱਪੋ ਰਾਣੀ ਵਾਸੀ ਭਾਣਾ ਰੋਡ ਚਹਿਲ ਵਜੋਂ ਹੋਈ ਦੀ ਤਲਾਸ਼ੀ ਲੇਡੀ ਸਿਪਾਹੀ ਪਾਸੋਂ ਕਰਵਾਉਣ 'ਤੇ 15 ਪੱਤੇ ਨਸ਼ੀਲੀਆਂ ਗੋਲੀਆ ਬਰਾਮਦ ਹੋਈਆਂ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
