ਸੜਕ ਹਾਦਸੇ ''ਚ 1 ਦੀ ਮੌਤ, ਪੁਲਸ ਨੇ ਦਰਜ ਕੀਤਾ ਮਾਮਲਾ
Sunday, Aug 06, 2017 - 06:45 PM (IST)

ਫ਼ਰੀਦਕੋਟ (ਰਾਜਨ) : ਸੜਕ ਹਾਦਸੇ ਵਿਚ ਇਕ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਪੁਲਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਬੁਰਜ ਹਰੀਕਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਦਾ ਲੜਕਾ ਜੋਰਾ ਸਿੰਘ ਅਤੇ ਭਤੀਜਾ ਗੋਰਾ ਸਿੰਘ ਕੰਮ ਕਾਰ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਏ ਸਨ।
ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਇਹ ਬਾਈਪਾਸ ਢਿਲਵਾਂ ਕਲਾਂ ਨੂੰ ਮੁੜੇ ਤਾਂ ਇਕ ਬੱਸ ਜੋ ਤੇਜ਼ੀ ਨਾਲ ਆ ਰਹੀ ਸੀ ਦੇ ਡਰਾਇਵਰ ਨੇ ਮੋਟਰਸਾਈਕਲ ਵਿਚ ਮਾਰੀ ਜਿਸ 'ਤੇ ਦੋਵਾਂ ਦੇ ਸੱਟਾਂ ਲੱਗੀਆਂ ਅਤੇ ਹਸਪਤਾਲ ਵਿਖੇ ਲਿਜਾਂਦੇ ਸਮੇਂ ਜੋਰਾ ਸਿੰਘ ਦੀ ਮੌਤ ਹੋ ਗਈ। ਇਸ ਸ਼ਿਕਾਇਤ 'ਤੇ ਪੁਲਸ ਵੱਲੋਂ ਸ਼ਨਾਖਤ ਕੀਤੇ ਗਏ ਅਨੁਸਾਰ ਨੀਲਾ ਸਿੰਘ ਵਾਸੀ ਬਠਿੰਡਾ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।