ਘਰ ’ਚ ਕੁੱਟ-ਮਾਰ ਕਰ ਕੇ ਅੌਰਤ ਨੂੰ ਜ਼ਹਿਰੀਲਾ ਪਦਾਰਥ ਖਵਾਉਣ ਦੀ ਕੋਸ਼ਿਸ਼

Monday, Jun 11, 2018 - 02:13 AM (IST)

ਬਟਾਲਾ/ਜੈਂਤੀਪੁਰ,  (ਬੇਰੀ, ਬਲਜੀਤ)- ਨਜ਼ਦੀਕੀ ਪਿੰਡ ਸਰੂਪਵਾਲੀ ’ਚ ਇਕ ਅੌਰਤ ਦੀ ਝਗਡ਼ੇ ਕਾਰਨ ਕੁਝ ਲੋਕਾਂ ਵੱਲੋਂ ਕੁੱਟ-ਮਾਰ ਕਰਨ ਨਾਲ-ਨਾਲ ਉਸਨੂੰ ਜ਼ਹਿਰੀਲਾ ਪਦਾਰਥ ਖਵਾਉਣ ਦੀ ਵੀ ਕੋਸ਼ਿਸ਼ ਕੀਤੀ ਗਈ।ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਅੌਰਤ ਦੇ ਪਤੀ ਰਾਜ ਕੁਮਾਰ ਨੇ ਭਗਵਾਨ ਵਾਲਮੀਕਿ ਸੰਘਰਸ਼ ਦਲ ਦੇ ਮਾਝਾ ਜ਼ੋਨ ਦੇ ਯੂਥ ਵਿੰਗ ਦੇ ਪ੍ਰਧਾਨ ਕਸ਼ਮੀਰ ਸਿੰਘ ਕੋਟਲੀ ਅਤੇ ਬਾਪੂ ਜੋਗਿੰਦਰ ਸਿੰਘ ਝੰਡੇ ਦੀ ਹਾਜ਼ਰੀ ’ਚ ਦੱਸਿਆ ਕਿ ਮੇਰੀ ਪਤਨੀ ਘਰ ’ਚ ਇਕੱਲੀ ਸੀ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਸਾਡੇ ਘਰ ’ਚ ਦਾਖਲ ਹੋ ਕੇ ਪਤਨੀ ’ਤੇ ਹਮਲਾ ਕਰਦਿਆਂ ਉਸ ਨਾਲ ਕੁੱਟ-ਮਾਰ ਕੀਤੀ ਅਤੇ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਉਸਨੂੰ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਖਵਾਉਣ ਦੀ ਵੀ ਕੌਸ਼ਿਸ਼ ਕੀਤੀ। ਰਾਜ ਕੁਮਾਰ ਨੇ ਕਿਹਾ ਕਿ ਉਸਦੇ ਬਾਰੇ ’ਚ ਪਤਾ ਚੱਲਣ ਤੋਂ ਬਾਅਦ ਮੈਂ ਪਤਨੀ ਨੂੰ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਅਤੇ ਇਕ ਦਰਖਾਸਤ ਸੰਬੰਧਤ ਵਿਅਕਤੀਆਂ ਵਿਰੁੱਧ ਪੁਲਸ ਚੌਕੀ ਸ਼ੇਖੂਪੁਰਾ ’ਚ ਦਿੱਤੀ ਹੈ।  ®ਉਕਤ ਮਾਮਲੇ ਸੰਬੰਧੀ ਜਦੋਂ ਪੁਲਸ ਚੌਕੀ ਸ਼ੇਖੂਪੁਰਾ ਦੇ ਇੰਚਾਰਜ ਏ. ਐੱਸ. ਆਈ. ਪੰਜਾਬ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਮੋਹਤਬਰ ਵਿਅਕਤੀ ਦੋਵਾਂ ਪਾਰਟੀਆਂ ਦਾ ਰਾਜੀਨਾਮਾ ਕਰਵਾ ਰਹੇ ਹਨ ਅਤੇ ਜੇਕਰ ਰਾਜੀਨਾਮਾ ਨਹੀਂ ਹੁੰਦਾ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।  ®ਉਧਰ ਮੌਕੇ ’ਤੇ ਪਹੁੰਚੇ ਮਾਝਾ ਜੋਨ ਦੇ ਪ੍ਰਧਾਨ ਕਸ਼ਮੀਰ ਸਿੰਘ ਟੋਨਾ ਅਤੇ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਝੰਡੇ ਨੇ ਕਿਹਾ ਕਿ ਇਹ ਸਾਰਾ ਮਾਮਲਾ ਸੰਸਥਾ ਦੇ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਦੇ ਧਿਆਨ ਹਿੱਤ ਹੈ ਅਤੇ ਜੇਕਰ ਪੁਲਸ ਵਲੋਂ ਸੰਬੰਧਤ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਤਾਂ ਮਜਬੂਰਨ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕਰਨ ਲਈ ਸੰਸਥਾ ਮਜਬੂਰ ਹੋਵੇਗੀ।  ®ਇਧਰ, ਜਦੋਂ ਉਕਤ ਮਾਮਲੇ ਨੂੰ ਲੈ ਕੇ ਦੂਸਰੇ ਧਿਰ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾਇਆ। 
 


Related News