ਜ਼ਹਿਰੀਲੀ ਸ਼ਰਾਬ ਕਾਂਡ ''ਤੇ ਮਜੀਠੀਆ ਨੇ ਐੱਸ. ਐੱਸ. ਪੀ. ਧਰੁਵ ਦਹੀਆ ''ਤੇ ਮੰਗੀ ਕਾਰਵਾਈ

Tuesday, Aug 11, 2020 - 06:23 PM (IST)

ਜ਼ਹਿਰੀਲੀ ਸ਼ਰਾਬ ਕਾਂਡ ''ਤੇ ਮਜੀਠੀਆ ਨੇ ਐੱਸ. ਐੱਸ. ਪੀ. ਧਰੁਵ ਦਹੀਆ ''ਤੇ ਮੰਗੀ ਕਾਰਵਾਈ

ਜਲੰਧਰ/ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਦੇ ਭੱਖਦੇ ਮਾਮਲੇ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿ ਮੁੱਖ ਮੰਤਰੀ ਕੈਪਟਨ ਤੇ ਡੀ.ਜੀ.ਪੀ. ਦਿਨਕਰ ਗੁਪਤਾ ਦੀ ਕਾਰਗੁਜਾਰੀ 'ਤੇ ਸਵਾਲ ਚੁੱਕੇ ਹਨ। ਜ਼ਹਿਰੀਲੀ ਸ਼ਰਾਬ ਦੇ ਕਾਂਡ ਤੋਂ ਬਾਅਦ ਪੰਜਾਬ ਪੁਲਸ ਰੋਜ਼ਾਨਾ ਲੱਖਾਂ ਲੀਟਰ ਸ਼ਰਾਬ ਅਤੇ ਲਾਹਣ ਬਰਾਮਦ ਕਰ ਰਹੀ ਹੈ। ਇਸ ਤੋਂ ਸਰਕਾਰ ਅਤੇ ਪੰਜਾਬ ਪੁਲਸ ਦੀ ਨਲਾਇਕੀ ਸਾਫ਼ ਜ਼ਾਹਰ ਹੁੰਦੀ ਹੈ। ਪਹਿਲਾਂ ਇਸ ਲਈ ਨਹੀਂ ਸੀ ਪੁਲਸ ਸ਼ਰਾਬ ਕਾਰੋਬਾਰੀਆਂ ਨੂੰ ਹੱਥ ਪਾਉਂਦੀ ਸੀ ਕਿਉਕਿ ਪਹਿਲਾਂ ਜੇਬਾਂ ਗਰਮ ਹੁੰਦੀਆਂ ਸਨ। ਡੀ. ਜੀ. ਪੀ. ਨੇ ਉਸ ਅਫ਼ਸਰ ਨੂੰ ਤਰਨਤਾਰਨ 'ਚ ਲਗਾਇਆ ਜਿਹੜਾ ਪਹਿਲਾਂ ਹੀ ਵਿਵਾਦਾਂ ਵਿਚ ਰਹਿ ਚੁੱਕਾ ਹੈ। ਪਾਰਲੀਮੈਂਟ ਦੀ ਚੋਣ ਸਮੇਂ ਖੰਨਾ 'ਚ ਐੱਸ. ਐੱਸ. ਪੀ. ਸਨ ਧਰੁਵ ਦਹੀਆ, ਉਸ ਸਮੇਂ ਪੁਲਸ ਪਾਰਟੀ ਨੇ ਐੱਸ. ਐੱਸ. ਪੀ. ਦੀ ਮਨਜ਼ੂਰੀ ਨਾਲ ਜਲੰਧਰ 'ਚ ਰੇਡ ਕੀਤੀ ਅਤੇ ਦੱਸਿਆ ਕਿ ਇਹ ਪੈਸੇ ਨਾਕੇ 'ਤੇ ਫੜ੍ਹੇ ਗਏ ਸਨ, ਡੇ ਲਾਈਟ ਕਰੋੜਾਂ ਦੀ ਰੋਬਰੀ 'ਚ ਪੁਲਸ ਵੀ ਸ਼ਾਮਲ ਸੀ। 

ਇਹ ਵੀ ਪੜ੍ਹੋ: ਕੈਪਟਨ ਜੀ, ਦਾਅਵਾ 4 ਹਫਤਿਆਂ ਦਾ ਸੀ ਪਰ ਬੀਤ ਗਏ 40 ਹਫਤੇ, ਕਦੋਂ ਹੋਵੇਗਾ ਪੰਜਾਬ ਨਸ਼ਾਮੁਕਤ

ਮਜੀਠੀਆ ਨੇ ਕਿਹਾ ਕਿ ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਕਾਂਡ ਲਈ ਐੱਸ. ਐੱਚ. ਓ. ਅਤੇ ਡੀ. ਐੱਸ. ਪੀ. ਜ਼ਿੰਮੇਵਾਰ ਹਨ ਤਾਂ ਉਨ੍ਹਾਂ ਨੂੰ ਚਲਾਉਣ ਵਾਲਾ ਐੱਸ. ਐੱਸ. ਪੀ. ਕਿਉਂ ਨਹੀਂ। ਐੱਸ. ਐੱਚ. ਓ. ਨੂੰ ਹੁਕਮ ਕੌਣ ਦੇ ਰਿਹਾ ਹੈ। ਜੇ ਅੱਜ ਇਸ ਦੀ ਸੀ. ਬੀ. ਆਈ. ਜਾਂਚ ਹੋ ਗਈ ਤਾਂ ਉਪਰ ਵਾਲਿਆਂ ਦੇ ਨਾਮ ਸਾਹਮਣੇ ਆਉਣਗੇ। ਮਜੀਠੀਆ ਨੇ ਕਿਹਾ ਕਿ ਸ਼ਰਾਬ ਕਾਂਡ ਕਾਂਗਰਸ ਦੇ ਲੀਡਰਾਂ, ਐੱਸ. ਐੱਸ. ਪੀ. ਅਤੇ ਹੇਠਲੇ ਪੁਲਸ ਮੁਲਾਜ਼ਮਾਂ ਦੀ ਮਿਲੀ ਭੁਗਤ ਦਾ ਨਤੀਜਾ ਹੈ। 100 ਵਿਅਕਤੀ ਮਰਨ ਦੇ ਬਾਅਦ ਵੀ ਐੱਸ. ਐੱਸ. ਪੀ. ਧਰੁਵ ਦਹੀਆ 'ਤੇ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ: ਰਿਸ਼ਤੇ ਹੋਏ ਤਾਰ-ਤਾਰ: ਪਤਨੀ ਨੇ ਭਰਾ ਤੇ ਜੀਜੇ ਨਾਲ ਮਿਲ ਪਤੀ ਨੂੰ ਦਿੱਤੀ ਸੀ ਖੌਫਨਾਕ ਮੌਤ, ਇੰਝ ਹੋਇਆ ਖੁਲਾਸਾ


author

Shyna

Content Editor

Related News