PM ਮੋਦੀ ਨੇ ਦਿੱਤੀ ਜਨਮਦਿਨ ਦੀ ਵਧਾਈ, ਚੰਨੀ ਬੋਲੇ- ਅੱਜ ਮੇਰਾ ਜਨਮਦਿਨ ਨਹੀਂ

Wednesday, Mar 02, 2022 - 12:40 PM (IST)

PM ਮੋਦੀ ਨੇ ਦਿੱਤੀ ਜਨਮਦਿਨ ਦੀ ਵਧਾਈ, ਚੰਨੀ ਬੋਲੇ- ਅੱਜ ਮੇਰਾ ਜਨਮਦਿਨ ਨਹੀਂ

ਚੰਡੀਗੜ੍ਹ (ਅਸ਼ਵਨੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਜਨਮਦਿਨ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚੰਨੀ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਹੈਰਾਨੀ ਤਾਂ ਉਦੋਂ ਹੋਈ ਜਦੋਂ ਦੇਰ ਸ਼ਾਮ ਮੁੱਖ ਮੰਤਰੀ ਚੰਨੀ ਨੇ ਟਵੀਟ ਕਰਕੇ ਕਿਹਾ ਕਿ ਅੱਜ ਮੇਰਾ ਜਨਮਦਿਨ ਨਹੀਂ ਹੈ।

PunjabKesari

ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ 'ਤੇ ਬੀਤੇ ਦਿਨ ਜਨਮ ਦਿਨ ਦੀਆਂ ਵਧਾਈਆਂ ਮਿਲਦੀਆਂ ਰਹੀਆਂ। ਖ਼ਾਸ ਕਰ ਕਾਂਗਰਸੀ ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਚੰਨੀ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਕਿਸੇ ਨੇ ਲੰਮੀ ਉਮਰ ਦੀ ਦੁਆ ਮੰਗੀ ਤਾਂ ਕਿਸੇ ਨੇ ਉਨ੍ਹਾਂ ਦੇ ਭਵਿੱਖ ਲਈ ਮੰਗਲ ਕਾਮਨਾ ਕੀਤੀ। ਇਹ ਵੱਖਰੀ ਗੱਲ ਹੈ ਕਿ ਸ਼ਾਮ ਹੁੰਦੇ-ਹੁੰਦੇ ਆਪਣੇ ਆਪ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਜਨਮਦਿਨ ਦੀ ਗੱਲ ਨੂੰ ਨਕਾਰ ਦਿੱਤਾ। ਦੇਰ ਸ਼ਾਮ ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਤੁਹਾਡਾ ਸਭ ਦਾ ਸ਼ੁੱਭਕਾਮਨਾਵਾਂ ਲਈ ਧੰਨਵਾਦ ਪਰ ਅੱਜ ਮੇਰਾ ਜਨਮਦਿਨ ਨਹੀਂ ਹੈ। ਮੈਂ ਤੁਹਾਡੀਆਂ ਦੁਆਵਾਂ ਨੂੰ ਆਪਣੇ ਜੀਵਨ ਦਾ ਸਭ ਤੋਂ ਉਤਮ ਆਸ਼ੀਰਵਾਦ ਸਮਝਦੇ ਹੋਏ ਅੱਗੇ ਹੋਰ ਮਿਹਨਤ ਕਰਨ ਲਈ ਤਤਪਰ ਰਹਾਂਗਾ। ਤੁਹਾਡਾ ਸਭ ਦਾ ਧੰਨਵਾਦ।

PunjabKesari


ਇਹ ਵੀ ਪੜ੍ਹੋ: ਪਿੰਡ ਅਠੌਲਾ 'ਚ ਵੱਡੀ ਵਾਰਦਾਤ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਕਾਰ ਸਵਾਰਾਂ ਨੇ ਮਾਰੀ ਗੋਲ਼ੀ

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ।
 


author

Harnek Seechewal

Content Editor

Related News