ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜੇ ਹੁਸੈਨੀਵਾਲਾ, ਫਿਰੋਜ਼ਪੁਰ ਰੈਲੀ 'ਚ ਪੰਜਾਬ ਵਾਸੀਆਂ ਨੂੰ ਦੇਣਗੇ ਤੋਹਫ਼ਾ

Wednesday, Jan 05, 2022 - 01:12 PM (IST)

ਫਿਰੋਜ਼ਪੁਰ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ ਹੁਸੈਨੀਵਾਲਾ ਪੁੱਜ ਗਏ ਹਨ। ਪ੍ਰਧਾਨ ਮੰਤਰੀ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦੇਣਗੇ। ਪ੍ਰਧਾਨ ਮੰਤਰੀ ਮੋਦੀ ਇੱਥੇ 42,750 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਫਿਰੋਜ਼ਪੁਰ ਤੋਂ ਵਿਕਾਸ ਅਤੇ ਪੰਜਾਬ ਵਿਚ ਪਰਿਵਰਤਨ ਦਾ ਬਿਗੁਲ ਫੂਕਣਗੇ। ਦੱਸ ਦੇਈਏ ਕਿ ਸਾਲ 2022 ’ਚ ਪੰਜਾਬ ਵਿਧਾਨ ਸਭਾ ਚੋਣਾਂ ਹਨ, ਅਜਿਹੇ ਵਿਚ ਮੋਦੀ ਦਾ ਫਿਰੋਜ਼ਪੁਰ ਦੌਰਾ ਕਾਫੀ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : PM ਮੋਦੀ ਦਾ ਪੰਜਾਬ ਦੌਰਾ: 42 ਹਜ਼ਾਰ ਕਰੋੜ ਦੀ ਦੇਣਗੇ ਸੌਗਾਤ, ਦੋ ਨਵੇਂ ਮੈਡੀਕਲ ਕਾਲਜ ਵੀ ਸ਼ਾਮਲ

ਦੱਸ ਦੇਈਏ ਕਿ ਦਿੱਲੀ ਦੀਆਂ ਬਰੂਹਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ 1 ਸਾਲ ਤੋਂ ਵਧੇਰੇ ਸਮੇਂ ਤੱਕ ਡਟੇ ਰਹੇ। ਮੋਦੀ ਵਲੋਂ 19 ਨਵੰਬਰ 2021 ਨੂੰ ਕਾਨੂੰਨ ਵਾਪਸ ਲਏ ਜਾਣ ਮਗਰੋਂ ਉਹ ਪੰਜਾਬ ਦੌਰੇ ’ਤੇ ਆਏ। ਮੋਦੀ ਵਿਕਾਸ ਪ੍ਰਾਜੈਕਟਾਂ ਦੇ ਨਾਲ-ਨਾਲ ਕਿਸਾਨਾਂ ਲਈ ਵੀ ਵੱਡੇ ਐਲਾਨ ਕਰ ਸਕਦੇ ਹਨ। ਪੰਜਾਬ ਦੀ ਸਿਆਸਤ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਰੈਲੀ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਦੇ ਪਿੱਛੇ ਦਾ ਕਾਰਨ ਕਿਸਾਨ ਅੰਦੋਲਨ ਦੇ ਚੱਲਦੇ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਅਤਾ ਤੋੜ ਵੱਖ ਹੋ ਗਈ ਹੈ। ਅਜਿਹੇ ਵਿਚ ਭਾਜਪਾ ਪੰਜਾਬ ’ਚ ਆਪਣੇ ਦਮ ’ਤੇ ਚੁਣਾਵੀ ਮੈਦਾਨ ’ਚ ਉਤਰਨ ਅਤੇ ਰੈਲੀ ’ਚ ਤਾਕਤ ਵਿਖਾਉਣ ਜਾ ਰਹੀ ਹੈ।

ਇਹ ਵੀ ਪੜ੍ਹੋ : ਪੀ. ਐੱਮ. ਮੋਦੀ ਦਾ ਪੰਜਾਬ ਦੌਰਾ: ਮਨੀਸ਼ ਤਿਵਾੜੀ ਨੇ ਰੱਖੀ ਇਹ ਵੱਡੀ ਮੰਗ

ਪ੍ਰਧਾਨ ਮੰਤਰੀ ਤੀਜੀ ਵਾਰ ਫਿਰੋਜ਼ਪੁਰ ਆਏ ਹਨ-
ਦੱਸ ਦੇਈਏ ਕਿ ਭਾਜਪਾ ਸਰਕਾਰ ਦੇ 7 ਸਾਲ ਦੇ ਕਾਰਜਕਾਲ ਦੌਰਾਨ ਮੋਦੀ ਤੀਜੀ ਵਾਰ ਫਿਰੋਜ਼ਪੁਰ ਆਉਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਮਾਰਚ 2015 ਅਤੇ ਅਕਤੂਬਰ 2015 ਨੂੰ ਉਹ ਫਿਰੋਜ਼ਪੁਰ ਆਏ ਸਨ। ਇਸ ਤੋਂ ਪਹਿਲਾਂ 2007 ’ਚ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਮੋਦੀ ਹੁਸੈਨੀਵਾਲਾ ਸਮਾਰਕ ਨਾਲ ਆਯੋਜਿਤ ਮੁਰਾਰੀ ਬਾਪੂ ਦੀ ਰਾਮਕਥਾ ਵਿਚ ਆਏ ਸਨ।


Tanu

Content Editor

Related News