''PM ਮੋਦੀ ਨੇ ਕੋਰੋਨਾ ਵੈਕਸੀਨ ਵਿਦੇਸ਼ਾਂ ’ਚ ਵੇਚ ਦੇਸ਼ ਨੂੰ ਮੌਤ ਦੇ ਮੂੰਹ ''ਚ ਧੱਕਿਆ''

05/20/2021 12:04:27 AM

ਚੰਡੀਗੜ੍ਹ(ਕਮਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵੈਕਸੀਨ ਦੀ ਕਰੋੜਾਂ ਰੁਪਏ ਦੀ ਡੋਜ਼ ਵਿਦੇਸ਼ਾਂ ’ਚ ਵੇਚ ਕੇ ਦੇਸ਼ ਦੇ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕਿਆ ਹੈ। ਅੱਜ ਵੈਕਸੀਨ ਦੀ ਘਾਟ ਕਰਕੇ ਨਿਤ ਦਿਹਾੜੇ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਜਾਨਾ ਗਵਾ ਰਹੇ ਹਨ, ਜਿਸ ਦੀ ਜਿੰਮੇਵਾਰ ਦੇਸ਼ ਦੀ ਭਾਜਪਾ ਸਰਕਾਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਅੱਜ ਇਥੇ ਗੱਲਬਾਤ ਦੌਰਾਨ ਕੀਤਾ ਗਿਆ।

ਇਹ ਵੀ ਪੜ੍ਹੋ- ਮੋਦੀ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, 500 ਦੀ ਥਾਂ ਹੁਣ 1200 ਰੁਪਏ ਮਿਲੇਗੀ ਸਬਸਿਡੀ

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੈਕਸੀਨ ਬਣਾਉਣ ਵਿਚ ਬਹੁਤ ਸਮਾਂ ਖਰਾਬ ਕਰ ਦਿੱਤਾ ਹੈ, ਜਿਸ ਦਾ ਖਮਿਆਜਾ ਦੇਸ਼ ਦੇ ਲੋਕ ਭੁਗਤ ਰਹੇ ਹਨ। ਇਸ ਕੰਮ ਵਿਚ ਬਹੁਤ ਤੇਜੀ ਲਿਆਉਣ ਦੀ ਲੋੜ ਹੈ। ਦੂਜੇ ਪਾਸੇ ਅਮਰੀਕਾ ਵਰਗੇ ਦੇਸ਼ਾਂ ਨੇ 80 ਫੀਸਦੀ ਤੋਂ ਵੀ ਵਧੇਰੇ ਲੋਕਾਂ ਦੇ ਵੈਕਸੀਨ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲਾਸ਼ਾਂ ’ਤੇ ਵੀ ਵਪਾਰ ਕਰ ਰਹੇ ਹਨ। ਉਨ੍ਹਾਂ ਵੱਲੋਂ ਜਿੱਥੇ ਸ਼ੁਰੂ ਤੋਂ ਹੀ ਹਰ ਕੰਮ ਵਿਚ ਚੰਦ ਕਾਰਪੋਰੇਟ ਘਰਾਣਿਆਂ ਨੂੰ ਲਾਭ ਦਿੱਤਾ ਗਿਆ ਹੈ, ਉਸੇ ਤਰ੍ਹਾਂ ਹੀ ਹੁਣ ਵੈਕਸੀਨ ਬਣਾਉਣ ਲਈ ਵੀ ਕੇਵਲ 2 ਕੰਪਨੀਆਂ ਨੂੰ ਹੀ ਮਨਜੂਰੀ ਦਿੱਤੀ ਹੋਈ ਹੈ, ਜਦੋਂ ਕਿ ਦੇਸ਼ ਵਿਚ 16 ਹੋਰ ਕੰਪਨੀਆਂ ਵੀ ਵੈਕਸੀਨ ਬਣਾਉਣ ਦੇ ਹਰ ਤਰ੍ਹਾਂ ਨਾਲ ਯੋਗ ਹਨ, ਜੋ ਕਿ ਪ੍ਰਤੀ ਮਹੀਨਾ ਤਕਰੀਬਨ 25 ਕਰੋੜ ਡੋਜ਼ ਬਣਾ ਸਕਦੀਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਕਾਰਣ 208 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

ਦੇਸ਼ ਦੀਆਂ ਸਰਕਾਰੀ ਵੈਕਸੀਨ ਕੰਪਨੀਆਂ ਵੀ ਹਰ ਮਹੀਨੇ ਤਕਰੀਬਨ 8 ਕਰੋੜ ਡੋਜ਼ ਬਣਾ ਸਕਦੀਆਂ ਹਨ ਪਰ ਪਤਾ ਨਹੀਂ ਕਿਹੜੇ ਨਿਜੀ ਲਾਭ ਕਰਕੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਕੰਪਨੀਆਂ ਨੂੰ ਵੈਕਸੀਨ ਡੋਜ ਬਣਾਉਣ ਦੀ ਮਨਜੂਰੀ ਨਹੀਂ ਦਿੱਤੀ ਜਾ ਰਹੀ ਹੈ, ਜੋ ਕਿ ਸ਼ੱਕ ਦੇ ਘੇਰੇ ’ਚ ਹੈ।


Bharat Thapa

Content Editor

Related News