PM ਮੋਦੀ ਅੱਜ ਚੰਡੀਗੜ੍ਹ 'ਚ, ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧ

Tuesday, Dec 03, 2024 - 09:46 AM (IST)

PM ਮੋਦੀ ਅੱਜ ਚੰਡੀਗੜ੍ਹ 'ਚ, ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧ

ਚੰਡੀਗੜ੍ਹ (ਸੁਸ਼ੀਲ) : ਪੰਜਾਬ ਇੰਜੀਨੀਅਰਿੰਗ ਕਾਲਜ ਦੇ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ 11.25 ਵਜੇ ਹਵਾਈ ਅੱਡੇ ’ਤੇ ਪਹੁੰਚਣਗੇ। ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਰਾਜਿੰਦਰਾ ਪਾਰਕ ਪਹੁੰਚਣਗੇ। ਰਜਿੰਦਰਾ ਪਾਰਕ ਤੋਂ ਕਾਫ਼ਲਾ ਪੈਕ ਲਈ ਰਵਾਨਾ ਹੋਵੇਗਾ।

ਇਹ ਵੀ ਪੜ੍ਹੋ : 'ਨਹੀਂ ਕਰਾਂਗੇ ਸੜਕਾਂ ਜਾਮ...', ਕਿਸਾਨ ਆਗੂ ਪੰਧੇਰ ਦਾ ਵੱਡਾ ਐਲਾਨ

ਪੈਕ ਅਤੇ ਰਾਜਿੰਦਰਾ ਪਾਰਕ ਨੇੜੇ ਵੱਡੀ ਗਿਣਤੀ 'ਚ ਚੰਡੀਗੜ੍ਹ ਪੁਲਸ ਤਾਇਨਾਤ ਹੈ। ਕਿਸੇ ਨੂੰ ਵੀ ਆਸ-ਪਾਸ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਰਾਜਿੰਦਰਾ ਪਾਰਕ ਦੇ ਆਲੇ-ਦੁਆਲੇ ਸਨਾਈਪਰ ਵੀ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬਾਰਿਸ਼ ਦੀ ਦਸਤਕ! ਜਾਣੋ ਆਉਣ ਵਾਲੇ ਦਿਨਾਂ 'ਚ ਕਿੰਝ ਦਾ ਰਹੇਗਾ ਮੌਸਮ
ਪ੍ਰਧਾਨ ਮੰਤਰੀ ਦੀ 2 ਅਤੇ ਗ੍ਰਹਿ ਮੰਤਰੀ ਦੀ 4 ਵਜੇ ਵਾਪਸੀ
ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਰਾਜਿੰਦਰਾ ਪਾਰਕ ਤੋਂ ਹੈਲੀਕਾਪਟਰ ਰਾਹੀਂ ਹਵਾਈ ਅੱਡੇ ’ਤੇ ਜਾਣਗੇ। ਇੱਥੋਂ ਪ੍ਰਧਾਨ ਮੰਤਰੀ 2 ਵਜੇ ਵਾਪਸ ਦਿੱਲੀ ਲਈ ਰਵਾਨਾ ਹੋਣਗੇ, ਜਦੋਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰੋਗਰਾਮ ਤੋਂ ਬਾਅਦ ਪੰਜਾਬ ਰਾਜ ਭਵਨ ਜਾਣਗੇ। ਉੱਥੇ ਅਫ਼ਸਰਾਂ ਅਤੇ ਨੇਤਾਵਾਂ ਨਾਲ ਲੰਚ ਹੈ। ਗ੍ਰਹਿ ਮੰਤਰੀ ਕਰੀਬ 4 ਵਜੇ ਦਿੱਲੀ ਲਈ ਰਵਾਨਾ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News