ਪਲਾਟ ’ਚੋਂ ਮਿਲੀ ਨੌਜਵਾਨ ਦੀ ਲਾਸ਼
Sunday, Aug 19, 2018 - 03:50 AM (IST)

ਅੰਮ੍ਰਿਤਸਰ, (ਅਰੁਣ)- ਥਾਣਾ ਛੇਹਰਟਾ ਅਧੀਨ ਪੈਂਦੇ ਖੇਤਰ ਕਿਰਪਾ ਨਗਰ ਦੇ ਇਕ ਖਾਲੀ ਪਲਾਟ ’ਚੋਂ ਨੌਜਵਾਨ ਦੀ ਲਾਸ਼ ਪਈ ਮਿਲੀ, ਜਿਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।
ਮ੍ਰਿਤਕ ਜਿਸ ਦੀ ਪਛਾਣ ਰਾਹੁਲ ਸ਼ਰਮਾ (27) ਵਾਸੀ ਵਰਮਾਨੀ ਕੁਆਰਟਰ ਨਰਾਇਣਗਡ਼੍ਹ ਵਜੋਂ ਹੋਈ, ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਨੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਮਾਂ ਨੇ ਲਾਏ ਕਤਲ ਦੇ ਦੋਸ਼
ਮ੍ਰਿਤਕ ਰਾਹੁਲ ਦੀ ਮਾਂ ਕਮਲਾ ਰਾਣੀ ਨੇ ਦੱਸਿਆ ਕਿ ਉਸ ਦਾ ਲਡ਼ਕਾ ਜੋ ਸ਼ਰਾਬ ਪੀਣ ਦਾ ਆਦੀ ਸੀ, ਬੀਤੀ ਸ਼ਾਮ ਕਰੀਬ 4 ਵਜੇ ਘਰੋਂ ਗਿਆ, ਜਿਸ ਦੇ ਕੁਝ ਚਿਰ ਮਗਰੋਂ 4-5 ਨੌਜਵਾਨ ਆਏ ਤੇ ਰਾਹੁਲ ਵੱਲੋਂ ਲਏ 500 ਰੁਪਏ ਵਾਪਸ ਮੰਗਣ ਲੱਗੇ। ਉਸ ਵੱਲੋਂ ਮਨ੍ਹਾ ਕਰਨ ’ਤੇ ਉਹ ਲੋਕ ਚਲੇ ਗਏ। ਰਾਤ ਉਸ ਦਾ ਲਡ਼ਕਾ ਵਾਪਸ ਘਰ ਨਹੀਂ ਆਇਆ ਤੇ ਸਵੇਰੇ ਉਨ੍ਹਾਂ ਨੂੰ ਫੋਨ ’ਤੇ ਇਤਲਾਹ ਮਿਲੀ ਕਿ ਰਾਹੁਲ ਦੀ ਲਾਸ਼ ਇਕ ਖਾਲੀ ਪਲਾਟ ਵਿਚ ਪਈ ਹੈ। ਕਮਲਾ ਰਾਣੀ ਨੇ ਪੁਲਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ ਦੇ ਕਾਤਲਾਂ ਨੂੰ ਬਣਦੀ ਸਜ਼ਾ ਦਿਵਾਈ ਜਾਵੇ।
ਰੋਸ਼ੀ ਬਾਬਾ ਨੇ ਪੁਲਸ ਤੇ ਵਾਰਿਸਾਂ ਨੂੰ ਕੀਤੀ ਇਤਲਾਹ
ਅੱਜ ਸਵੇਰੇ ਸਭ ਤੋਂ ਪਹਿਲਾਂ ਇਸ ਲਾਸ਼ ਨੂੰ ਪਲਾਟ ਨੇਡ਼ੇ ਸਥਿਤ ਇਕ ਦਰਗਾਹ ਦੇ ਰੋਸ਼ੀ ਬਾਬਾ ਨੇ ਦੇਖਿਆ, ਜਿਸ ਨੇ ਤੁਰੰਤ ਪੁਲਸ ਚੌਕੀ ਤੇ ਮ੍ਰਿਤਕ ਦੇ ਵਾਰਿਸਾਂ ਨੂੰ ਇਸ ਦੀ ਇਤਲਾਹ ਦਿੱਤੀ। ਰੋਸ਼ੀ ਬਾਬਾ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਉਲਟੇ ਮੂੰਹ ਪਈ ਸੀ।
ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ, ਜਿਸ ਦੇ ਅਾਧਾਰ ’ਤੇ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
–ਲਖਬੀਰ ਸਿੰਘ, ਏ. ਡੀ. ਸੀ. ਪੀ.-2