ਪਲਾਜ਼ਮਾ ਦਾਨ ਕਰਨਗੇ ''ਕੋਰੋਨਾ'' ਤੋਂ ਜੰਗ ਜਿੱਤ ਚੁੱਕੇ ਬਾਪੂਧਾਮ ਦੇ ਲੋਕ

05/28/2020 12:43:10 PM

ਚੰਡੀਗੜ੍ਹ (ਸੰਦੀਪ) : ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਬਾਪੂਧਾਮ ਕਾਲੋਨੀ ਦੇ ਕਈ ਲੋਕ ਹਸਪਤਾਲਾਂ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪੁੱਜੇ ਇਹ ਲੋਕ ਹੁਣ ਪਲਾਜ਼ਮਾ ਬੈਂਕ ਬਣ ਚੁੱਕੇ ਹਨ। ਸਥਾਨਕ ਕੌਂਸਲਰ ਦਲੀਪ ਸ਼ਰਮਾ ਨੇ ਦੱਸਿਆ ਕਿ ਕਾਲੋਨੀ 'ਚ ਕੋਰੋਨਾ ਨੂੰ ਹਰਾ ਕੇ ਵਾਪਸ ਪਰਤੇ ਯੋਧਿਆਂ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਹੈ ਕਿ ਹੁਣ ਕੋਰੋਨਾ ਯੋਧਿਆਂ ਦੀ ਭੂਮਿਕਾ ਨਿਭਾਉਂਦੇ ਹੋਏ ਆਪਣਾ ਪਲਾਜ਼ਮਾ ਦਾਨ ਕਰਨਗੇ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ 'ਚ 6 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 288

ਕੌਂਸਲਰ ਦਲੀਪ ਸ਼ਰਮਾ ਮੁਤਾਬਕ ਕਾਲੋਨੀ 'ਚ ਕੋਰੋਨਾ ਟੈਸਟ ਕਰਨ ਲਈ ਹਾਲ ਹੀ 'ਚ ਨਮੂਨਿਆਂ ਨੂੰ ਇਕੱਠਾ ਕਰਨ ਸਬੰਧੀ ਸੈਂਟਰ ਬਣਾਇਆ ਗਿਆ ਹੈ, ਜਿਸ 'ਚ ਵੱਡੇ ਪੱਧਰ 'ਤੇ ਕੋਰੋਨਾ ਸ਼ੱਕੀਆਂ ਅਤੇ ਇਕਾਂਤਵਾਸ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ। ਅਜਿਹੇ 'ਚ ਪਾਜ਼ੇਟਿਵ ਪਾਏ ਜਾਣ ਵਾਲੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਅਤੇ ਇਕਾਂਤਵਾਸ ਕੀਤੇ ਜਾਣ ਵਾਲੇ ਲੋਕਾਂ ਨੂੰ ਇਕਾਂਤਵਾਸ ਸੈਂਟਰ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦੋਰਾਹਾ 'ਚ ਵੱਡੀ ਵਾਰਦਾਤ, ਠੇਕੇ 'ਚੋਂ ਸ਼ਰਾਬ ਨਾ ਮਿਲਣ 'ਤੇ ਕਰਿੰਦੇ ਦਾ ਕਤਲ


Babita

Content Editor

Related News