ਬੋਤਲ ਸਸਤੀ, ਪੈੱਗ ਮਹਿੰਗਾ, ‘ਬਲਿਊ’ ਰੌਸ਼ਨੀ ਵਾਲਾ ਪੱਬ ਲਾ ਰਿਹਾ ਸਰਕਾਰੀ ਖਜ਼ਾਨੇ ਨੂੰ ਚੂਨਾ
Tuesday, Jul 25, 2023 - 09:01 PM (IST)
ਜਲੰਧਰ (ਵਿਸ਼ੇਸ਼) : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਆਬਕਾਰੀ ਅਤੇ ਕਰ ਵਿਭਾਗ ਦੇ ਮਾਲੀਏ ਵਿਚ ਵਾਧਾ ਹੁੰਦਾ ਦਿਸ ਰਿਹਾ ਹੈ। ਸਰਕਾਰ ਵੱਲੋਂ ਬਣਾਈ ਗਈ ਨਵੀਂ ਪਾਲਿਸੀ ਤਹਿਤ ਠੇਕੇਦਾਰਾਂ ਨੂੰ ਜਿਥੇ ਕੁਝ ਰਾਹਤ ਦਿੱਤੀ ਗਈ ਹੈ, ਉਥੇ ਹੀ ਕੁਝ ਨਿਯਮਾਂ ਨੂੰ ਸਖ਼ਤ ਵੀ ਕੀਤਾ ਗਿਆ ਹੈ, ਜਿਸ ਕਾਰਨ ਸਰਕਾਰ ਦੀ ਆਮਦਨੀ ਵਧ ਰਹੀ ਹੈ ਪਰ ਸਰਕਾਰ ਨੂੰ ਚੂਨਾ ਲਾਉਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਵਿਭਾਗ ਨੂੰ ਮੂਰਖ ਬਣਾਉਣ ਲਈ ਕੁਝ ਲੋਕ ਅਜਿਹੇ ਕਾਇਦੇ-ਕਾਨੂੰਨ ਬਣਾ ਰਹੇ ਹਨ, ਜਿਨ੍ਹਾਂ ਕਾਰਨ ਸਰਕਾਰ ਦਾ ਤਾਂ ਰੈਵੇਨਿਊ ਲਾਸ ਹੋ ਰਿਹਾ ਹੈ ਪਰ ਇਨ੍ਹਾਂ ਦੀਆਂ ਆਪਣੀਆਂ ਜੇਬਾਂ ਖੂਬ ਭਰ ਰਹੀਆਂ ਹਨ।
ਇਹ ਵੀ ਪੜ੍ਹੋ : ਪਿਤਾ ਨੂੰ ਕਾਲ ਕਰ ਕੇ ਕਿਹਾ, ‘ਬੇਟੇ ਨੂੰ ਅਗਵਾ ਕਰ ਲਿਆ ਹੈ, ਜਿੰਦਾ ਚਾਹੁੰਦੇ ਹੋ ਤਾਂ 70 ਹਜ਼ਾਰ ਬੈਂਕ ਅਕਾਊਂਟ ’ਚ ਭੇਜੋ’
ਬੋਤਲ ਸਸਤੀ, ਪੈੱਗ ਮਹਿੰਗਾ
ਜਲੰਧਰ ਦੀ ਸ਼ਾਸਤਰੀ ਮਾਰਕੀਟ ਨੇੜੇ ਸਥਿਤ ਇਕ ਪੱਬ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ‘ਬਲਿਊ’ ਰੌਸ਼ਨੀ ਵਾਲਾ ਇਹ ਪੱਬ ਆਪਣੀ ਚਕਾਚੌਂਧ ਕਾਰਨ ਉਂਝ ਤਾਂ ਮਸ਼ਹੂਰ ਹੈ ਹੀ ਪਰ ਇਥੇ ਆਉਣ ਵਾਲੇ ਗਾਹਕਾਂ ਨੂੰ ਦਿੱਤੀ ਜਾ ਰਹੀ ਸਹੂਲਤ ਕਾਰਨ ਇਹ ਪੱਬ ਇਨ੍ਹੀਂ ਦਿਨੀਂ ਚਰਚਾ ’ਚ ਆਇਆ ਹੋਇਆ ਹੈ। ਗਾਹਕਾਂ ਨੂੰ ਸਹੂਲਤ ਦੇਣ ਦੇ ਚੱਕਰ ਵਿਚ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਹੈ। ਪੱਬ ’ਚ ਪੈੱਗ ਤਾਂ ਮਹਿੰਗੇ ਭਾਅ ਦਿੱਤਾ ਜਾਂਦਾ ਹੈ ਪਰ ਬੋਤਲ ਸਸਤੇ ਭਾਅ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਵਿਚ ਚੁੱਪ ਧਾਰੀ ਬੈਠੇ ਹਨ।
ਇਹ ਵੀ ਪੜ੍ਹੋ : ਸੁਖਬੀਰ’ ਤੋਂ ਖ਼ਫ਼ਾ ਅਕਾਲੀਆਂ ਦੀ ਹੁਣ ਢੀਂਡਸਾ ’ਤੇ ਟੇਕ?, ਦਿੱਲੀ ਤੋਂ ਤਾਰ ਖੜਕਣ ਦੇ ਚਰਚੇ
ਬਚੀ ਸ਼ਰਾਬ ਘਰ ਲਿਜਾਣ ਦੀ ਨਹੀਂ ਹੈ ਇਜਾਜ਼ਤ
ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਪੱਬ ’ਚ ਸ਼ਰਾਬ ਮੁਹੱਈਆ ਕਰਵਾਉਣ ਸਮੇਂ ਸਸਤੇ ਭਾਅ ਬੋਤਲ ਮੁਹੱਈਆ ਕਰਵਾਈ ਜਾਂਦੀ ਹੈ। ਨੇੜਲੇ ਸ਼ਰਾਬ ਦੇ ਠੇਕਿਆਂ ’ਤੇ ਸਰਕਾਰ ਵੱਲੋਂ ਨਿਰਧਾਰਿਤ ਭਾਅ ਤੋਂ ਵੀ ਘੱਟ ’ਤੇ ਕਈ ਵਾਰ ਉਕਤ ਪੱਬ ਮਾਲਕ ਸ਼ਰਾਬ ਮੁਹੱਈਆ ਕਰਵਾ ਦਿੰਦੇ ਹਨ। ਗਾਹਕ ਜੇਕਰ ਪੂਰੀ ਬੋਤਲ ਖਤਮ ਨਹੀਂ ਕਰ ਸਕਦਾ ਤਾਂ ਪੱਬ ਮਾਲਕ ਬਕਾਇਦਾ ਬਾਕੀ ਬਚੀ ਬੋਤਲ ਸੇਫ ਰੱਖਣ ਦੀ ਵੀ ਸਹੂਲਤ ਦਿੰਦਾ ਹੈ। ਬੋਤਲ ’ਤੇ ਉਸ ਗਾਹਕ ਦਾ ਨਾਂ ਲਿਖ ਕੇ ਉਸਨੂੰ ਸੇਫ ਰੱਖ ਦਿੱਤਾ ਜਾਂਦਾ ਹੈ। ਇਹ ਵੀ ਖਾਸ ਗੱਲ ਹੈ ਕਿ ਬੋਤਲ ਗਾਹਕ ਨੂੰ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਹੈ।
ਇਸ ਲਈ ਸਸਤੀ ਸ਼ਰਾਬ ਮੁਹੱਈਆ ਕਰਵਾ ਰਿਹਾ ਮਾਲਕ
ਖਬਰ ਇਹ ਵੀ ਮਿਲੀ ਕਿ ਇਸ ‘ਬਲਿਊ’ ਰੌਸ਼ਨੀ ਵਾਲੇ ਪੱਬ ਦੇ ਮਾਲਕ ਦੇ ਆਪਣੇ ਕੁਝ ਸ਼ਰਾਬ ਦੇ ਠੇਕੇ ਹਨ, ਜਿਸ ਕਾਰਨ ਇਨ੍ਹਾਂ ਨੂੰ ਕਾਫੀ ਸਸਤੇ ਭਾਅ ’ਤੇ ਸ਼ਰਾਬ ਉਪਲੱਬਧ ਹੁੰਦੀ ਹੈ, ਉਸੇ ਦਾ ਫਾਇਦਾ ਉਠਾਉਂਦਿਆਂ ਸ਼ਾਸਤਰੀ ਮਾਰਕੀਟ ਤੋਂ ਬੀ. ਐੱਮ. ਸੀ. ਚੌਕ ਵੱਲ ਜਾਣ ਵਾਲੀ ਸੜਕ ’ਤੇ ਸਥਿਤ ਇਸ ਪੱਬ ਦੇ ਮਾਲਕ ਸਸਤੀ ਸ਼ਰਾਬ ਮੁਹੱਈਆ ਕਰਵਾ ਦਿੰਦੇ ਹਨ।ਜਿਸ ਭਾਅ ’ਤੇ ਆਮ ਤੌਰ ’ਤੇ ਸ਼ਰਾਬ ਦੀ ਬੋਤਲ ਮਿਲਦੀ ਹੈ, ਉਸ ਤੋਂ ਘੱਟ ਕੀਮਤ ’ਤੇ ਲੋਕ ਏ. ਸੀ. ਵਿਚ ਬਿਠਾ ਕੇ ਬੋਤਲ ਮੁਹੱਈਆ ਕਰਵਾ ਦਿੰਦੇ ਹਨ, ਜਿਸ ਕਾਰਨ ਸੂਬਾ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ। ਖਬਰ ਤਾਂ ਇਹ ਵੀ ਮਿਲੀ ਹੈ ਕਿ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਵੀ ਹੈ ਪਰ ਉਹ ਕਥਿਤ ਸੈਟਿੰਗ ਕਾਰਨ ਇਸ ਪੱਬ ’ਤੇ ਕੋਈ ਕਾਰਵਾਈ ਨਹੀਂ ਕਰਦੇ।
ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਲਈ ਨਵਾਂ ਚੈਨਲ ਲਾਂਚ ਕਰਨ ਉਪਰੰਤ ਐਡਵੋਕੇਟ ਧਾਮੀ ਦਾ ਵੱਡਾ ਬਿਆਨ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8