ਦੁਬਈ ਜਾਣ ਵਾਲਾ ਪਿਟਬੁੱਲ ਕੁੱਤਾ ਕਰੰਟ ਲੱਗਣ ਕਾਰਨ ਅਪਾਹਜ, ਡੂੰਘੇ ਸਦਮੇ 'ਚ ਪਰਿਵਾਰ

Wednesday, Dec 06, 2023 - 12:00 PM (IST)

ਚੰਡੀਗੜ੍ਹ (ਹਾਂਡਾ/ਭਗਵਤ ਸਿੰਘ) : ਇੱਥੇ ਸੈਕਟਰ 46-47 ਅਤੇ 48-49 'ਚ ਬਣ ਰਹੇ ਰਾਊਂਡ ਅਬਾਊਟ ਨੇੜੇ ਬਿਜਲੀ ਦੀਆਂ ਨੰਗੀਆਂ ਪਈਆਂ ਤਾਰਾਂ ਤੋਂ ਲੰਘ ਰਹੇ ਪਾਲਤੂ ਪਿਟਬੁੱਲ ਕੁੱਤੇ ਨੂੰ ਕਰੰਟ ਲੱਗ ਗਿਆ। ਇਸ ਤੋਂ ਬਾਅਦ ਉਹ ਅਪਾਹਜ ਹੋ ਗਿਆ ਹੈ ਅਤੇ ਲਗਾਤਾਰ ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਹੈ ਕਿਉਂਕਿ ਉਸ ਦੀ ਗੱਲ੍ਹ ਦਾ ਬਲੈਡਰ ਬਿਜਲੀ ਦੇ ਕਰੰਟ ਕਾਰਨ ਫੱਟ ਗਿਆ ਹੈ। ਮਾਮਲਾ ਪੁਲਸ ਕੋਲ ਪਹੁੰਚ ਗਿਆ ਹੈ, ਜਿੱਥੇ ਸੈਕਟਰ-49 ਪੁਲਸ ਥਾਣੇ ਵਿਚ ਡੀ. ਡੀ. ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਛਾਈ ਸੰਘਣੀ ਧੁੰਦ, ਠੁਰ-ਠੁਰ ਕਰਦੇ ਦਿਖੇ ਲੋਕ, ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਯੈਲੋ ਅਲਰਟ (ਵੀਡੀਓ)

ਪਿਟਬੁੱਲ ਕੁੱਤੇ ਦਾ ਪੁਲਸ ਨੇ ਜੀ. ਐੱਮ. ਸੀ. ਐੱਚ. ਸੈਕਟਰ-32 'ਚ ਮੈਡੀਕਲ ਵੀ ਕਰਵਾਇਆ ਅਤੇ ਐੱਮ. ਐੱਲ. ਸੀ. ਵੀ ਬਣਵਾਈ ਹੈ। ਘਟਨਾ 30 ਨਵੰਬਰ ਦੀ ਰਾਤ ਦੀ ਹੈ, ਜਦੋਂ ਮਾਣਿਕ ਆਪਣੇ ਕੁੱਤੇ ਨਾਲ ਸੈਰ ਕਰਨ ਨਿਕਲੇ ਸਨ, ਜਦੋਂ ਨਿਰਮਾਣ ਅਧੀਨ ਚੌਂਕ ਵਿਚ ਪਈਆਂ ਨੰਗੀਆਂ ਬਿਜਲੀ ਦੀਆਂ ਤਾਰਾਂ ਨਾਲ ਉਨ੍ਹਾਂ ਨੂੰ ਅਤੇ ਮੈਕਸ ਨੂੰ ਕਰੰਟ ਲੱਗ ਗਿਆ। ਮੈਕਸ ਦਾ ਉਸ ਦਿਨ ਤੋਂ ਇਲਾਜ ਚੱਲ ਰਿਹਾ ਹੈ ਪਰ ਡਾਕਟਰਾਂ ਮੁਤਾਬਕ ਉਹ ਅਪਾਹਜ ਹੋ ਗਿਆ ਹੈ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਡੂੰਘੇ ਸਦਮੇ ਵਿਚ ਹੈ।

ਇਹ ਵੀ ਪੜ੍ਹੋ : ਪ੍ਰਾਈਵੇਟ ਸਕੂਲਾਂ 'ਚ ਐਂਟਰੀ ਕਲਾਸ ਲਈ ਦਾਖ਼ਲਾ ਸ਼ਡਿਊਲ ਜਾਰੀ, ਮਾਪੇ ਇੰਝ ਕਰ ਸਕਣਗੇ ਅਪਲਾਈ
ਅਗਲੇ ਮਹੀਨੇ ਦੁਬਈ ਜਾਣ ਵਾਲਾ ਸੀ ਮੈਕਸ
ਪਿਟਬੁੱਲ ਦੇ ਮਾਲਕ ਮਾਣਿਕ ਨੇ ਦੱਸਿਆ ਕਿ ਉਨ੍ਹਾਂ ਦਾ ਕੁੱਤਾ ਮੈਕਸ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲੋਂ ਵੀ ਵੱਧ ਪਿਆਰਾ ਹੈ, ਜਿਸ ਦਾ 7ਵਾਂ ਜਨਮਦਿਨ ਹਾਲ ਹੀ 'ਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਹੁਣ ਉਹ ਅਗਲੇ ਮਹੀਨੇ ਉਨ੍ਹਾਂ ਨਾਲ ਦੁਬਈ ਜਾਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਹਾਦਸਾ ਵਾਪਰ ਗਿਆ, ਜਿਸ ਦੀ ਜ਼ਿੰਮੇਵਾਰੀ ਇੰਜੀਨੀਅਰਿੰਗ ਵਿੰਗ ਅਤੇ ਚੌਂਕ ਦਾ ਨਿਰਮਾਣ ਕਰ ਰਹੇ ਠੇਕੇਦਾਰ ਦੀ ਹੈ, ਜਿਸਦੇ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂਕਿ ਪੁਲਸ ਦਾ ਕਹਿਣਾ ਹੈ ਕਿ ਡੀ. ਡੀ. ਆਰ. ਕਰ ਦਿੱਤੀ ਗਈ ਹੈ ਅਤੇ ਜੋ ਵੀ ਕਾਰਵਾਈ ਹੋਵੇਗੀ, ਮਾਹਿਰਾਂ ਦੀ ਰਾਏ ਲੈ ਕੇ ਕੀਤੀ ਜਾਵੇਗੀ।

 


Babita

Content Editor

Related News