ਗਲੀ ''ਚ ਖੇਡ ਰਹੇ ਬੱਚੇ ''ਤੇ ਪਿਟਬੁੱਲ ਨੇ ਕੀਤਾ ਹਮਲਾ

Wednesday, May 29, 2019 - 04:01 PM (IST)

ਗਲੀ ''ਚ ਖੇਡ ਰਹੇ ਬੱਚੇ ''ਤੇ ਪਿਟਬੁੱਲ ਨੇ ਕੀਤਾ ਹਮਲਾ

ਸੰਗਰੂਰ (ਯਾਦਵਿੰਦਰ) : ਸੰਗਰੂਰ ਦੀ ਹਰੀਪੁਰਾ ਬਸਤੀ ਵਿਖੇ ਇਕ ਚਾਰ ਸਾਲ ਦੇ ਬੱਚੇ ਨੂੰ ਪਿਟਬੁੱਲ ਕੁੱਤੇ ਵੱਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਜ਼ਖਮੀ ਬੱਚਾ ਮਨਜੋਤ ਸਿੰਘ ਆਪਣੇ ਘਰ ਦੇ ਅੱਗੇ ਖੇਡ ਰਿਹਾ ਸੀ, ਇਸ ਦੌਰਾਨ ਗੁਆਂਢੀ ਨੇ ਰੱਖਿਆ ਪਿਟਬੁੱਲ ਕੁੱਤਾ ਸੰਗਲੀ ਖੁਲਾ ਕੇ ਗਲੀ 'ਚ ਆ ਗਿਆ ਤੇ ਉਸ ਨੇ ਉਕਤ ਬੱਚੇ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। 
ਬੱਚੇ ਦਾ ਰੋਣਾ ਸੁਣ ਕੇ ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਕੁੱਤੇ ਤੋਂ ਬੱਚੇ ਨੂੰ ਛਡਾਇਆ ਤੇ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਸੰਗਰੂਰ ਲਿਆਂਦਾ । ਉਕਤ ਬੱਚੇ ਦੀਆਂ ਲੱਤਾਂ, ਪੇਟ ਅਤੇ ਮੂੰਹ ਤੇ ਕੁੱਤੇ ਵਲੋਂ ਬੁਰੀ ਤਰ੍ਹਾਂ ਕੱਟੇ ਜਾਣ ਕਰਕੇ ਜ਼ਖਮ ਹੋ ਗਏ ਅਤੇ ਉਸਦੀ ਹਾਲਤ ਦੇਖਦਿਆਂ ਹਸਪਤਾਲ 'ਚ ਮੌਜੂਦ ਡਾਕਟਰਾਂ ਨੇ ਉਸਦਾ ਲੌੜੀਂਦਾ ਇਲਾਜ ਕਰਕੇ ਬੱਚੇ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਿਟਬੁੱਲ ਸਣੇ ਹੋਰਨਾਂ ਖਤਰਨਾਕ ਕੁੱਤਿਆਂ ਦਾ ਘਰਾਂ 'ਚ ਰੱਖਣ 'ਤੇ ਪਾਬੰਦੀ ਹੈ ਪਰ ਇਸਦੇ ਬਾਵਜੂਦ ਵੀ ਵੇਖਣ 'ਚ ਆ ਰਿਹਾ ਹੈ ਕਿ ਵੱਡੀ ਗਿਣਤੀ''ਚ ਲੋਕ ਇਨ੍ਹਾਂ ਖਤਰਨਾਕ ਨਸਲ ਦੇ ਕੁੱਤਿਆਂ ਨੂੰ ਰੱਖਦੇ ਹਨ।


author

Gurminder Singh

Content Editor

Related News