ਦਿਨ ਦਿਹਾੜੇ ਪਿਸਤੌਲ ਦੀ ਨੋਕ ''ਤੇ 17 ਸਾਲ ਦੀ ਕੁੜੀ ਅਗਵਾ, ਸਦਮੇ ''ਚ ਪਰਿਵਾਰ

Wednesday, Sep 23, 2020 - 06:00 PM (IST)

ਦਿਨ ਦਿਹਾੜੇ ਪਿਸਤੌਲ ਦੀ ਨੋਕ ''ਤੇ 17 ਸਾਲ ਦੀ ਕੁੜੀ ਅਗਵਾ, ਸਦਮੇ ''ਚ ਪਰਿਵਾਰ

ਦੋਰਾਂਗਲਾ/ਗੁਰਦਾਸਪੁਰ (ਨੰਦਾ, ਹਰਮਨ, ਜ. ਬ.): ਪੁਲਸ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਉਗਰਾ 'ਚ ਅੱਜ 6 ਹਥਿਆਰਬੰਦ ਨੌਜਵਾਨਾਂ ਵਲੋਂ ਦਿਨ-ਦਿਹਾੜੇ ਇਕ ਘਰ 'ਚੋਂ ਪਿਸਤੌਲ ਦੀ ਨੋਕ 'ਤੇ 17 ਸਾਲ ਦੀ ਕੁੜੀ ਨੂੰ ਅਗਵਾ ਕਰ ਕੇ ਲਿਜਾਣ ਦਾ ਸਮਾਚਾਰ ਮਿਲਿਆ ਹੈ। ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਮਨਜੀਤ ਕੌਰ ਅਤੇ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ, ਜਿਸ ਦੇ ਬਾਅਦ ਡੀ.ਐੱਸ.ਪੀ. ਮਹੇਸ਼ ਸੈਣੀ ਸਮੇਤ ਹੋਰ ਪੁਲਸ ਅਧਿਕਾਰੀਆਂ ਨੇ ਵੀ ਸਾਰੀ ਜਾਣਕਾਰੀ ਹਾਸਲ ਕੀਤੀ।

ਇਹ ਵੀ ਪੜ੍ਹੋ: ਲੰਬੀ: ਛੇੜਛਾੜ ਦੇ ਮਾਮਲੇ 'ਚ ਨੌਜਵਾਨ ਨੂੰ ਮਿਲੀ ਹੈਰਾਨੀਜਨਕ ਸਜ੍ਹਾ, ਹਰ ਪਾਸੇ ਛਿੜੀ ਚਰਚਾ

ਡੀ.ਐੱਸ.ਪੀ. ਮਹੇਸ਼ ਸੈਣੀ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਗਰਾ ਪਿੰਡ 'ਚ 6 ਨੌਜਵਾਨਾਂ ਨੇ ਗੋਲੀਆਂ ਚਲਾ ਕੇ ਲੋਕਾਂ ਡਰਾ ਕੇ ਕੁੜੀ ਨੂੰ ਅਗਵਾ ਕੀਤਾ ਹੈ। ਉਕਤ ਕੁੜੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਕੁੜੀ ਦੇ ਪਿਤਾ ਦੇ ਬਿਆਨਾਂ ਅਨੁਸਾਰ ਪੁਲਸ ਨੇ ਪਿੰਡ ਖਰਲ ਅਤੇ ਲਖਣਪਾਲ ਦੇ 2 ਵਿਅਕਤੀਆਂ ਸਮੇਤ ਕਰੀਬ 6 ਨੌਜਵਾਨਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਕਤ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਕੀਤਾ ਹੈ।

ਇਹ ਵੀ ਪੜ੍ਹੋ: ਭਵਾਨੀਗੜ੍ਹ 'ਚ ਵੱਡੀ ਵਾਰਦਾਤ: ਪੈਟਰੋਲ ਪੰਪ ਦੇ ਚੌਕੀਦਾਰ ਦਾ ਬੇਰਹਿਮੀ ਨਾਲ ਕਤਲ


author

Shyna

Content Editor

Related News