ਪਿਸਤੌਲ ਦੀ ਨੋਕ ''ਤੇ ਬ੍ਰਾਂਚ ਮੈਨੇਜਰ ਨੂੰ ਲੁੱਟਿਆ

Sunday, Apr 22, 2018 - 10:37 AM (IST)

ਪਿਸਤੌਲ ਦੀ ਨੋਕ ''ਤੇ ਬ੍ਰਾਂਚ ਮੈਨੇਜਰ ਨੂੰ ਲੁੱਟਿਆ

ਅੰਮ੍ਰਿਤਸਰ (ਸੰਜੀਵ) : ਪਿਸਤੌਲ ਦੀ ਨੋਕ 'ਤੇ ਨਿੱਜੀ ਕੰਪਨੀ ਦੇ ਬ੍ਰਾਂਚ ਮੈਨੇਜਰ ਨੂੰ ਲੁੱਟ ਕੇ ਲਿਜਾਣ ਦੇ ਦੋਸ਼ 'ਚ ਥਾਣਾ ਮਜੀਠਾ ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਮੁਸ਼ਤਾਕ ਅਹਿਮਦ ਵਾਸੀ ਮਜੀਠਾ ਰੋਡ ਨੇ ਦੱਸਿਆ ਕਿ ਉਹ ਸੈੱਟਈਨ ਕ੍ਰੈਡਿਟ ਕੇਅਰ ਨੈੱਟਵਰਕ ਲਿਮ. ਫਾਈਨਾਂਸ ਕੰਪਨੀ 'ਚ ਬਤੌਰ ਬ੍ਰਾਂਚ ਮੈਨੇਜਰ ਕੰਮ ਕਰ ਰਿਹਾ ਹੈ, ਪਿਛਲੀ ਸਵੇਰ 11:30 ਵਜੇ ਦੇ ਕਰੀਬ ਉਹ ਆਪਣੇ ਮੋਟਰਸਾਈਕਲ 'ਤੇ ਪਿੰਡ ਨੰਗਲ ਪੰਨੂਆਂ ਤੋਂ ਕੰਪਨੀ ਦੇ 30 ਹਜ਼ਾਰ ਰੁਪਏ ਦੀ ਕੁਲੈਕਸ਼ਨ ਕਰ ਕੇ ਵਾਪਸ ਆ ਰਿਹਾ ਸੀ, ਜਿਵੇਂ ਹੀ ਉਹ ਪੁਲ ਡਰੇਨ ਨੰਗਲ ਪੰਨੂਆਂ ਨੇੜੇ ਪਹੁੰਚਿਆ ਤਾਂ ਪਿੱਛੋਂ ਆਏ 3 ਬਾਈਕ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕਿਆ ਅਤੇ ਪਿਸਤੌਲ ਦੀ ਨੋਕ 'ਤੇ ਪੈਸਿਆਂ ਵਾਲਾ ਬੈਗ, ਮੋਬਾਇਲ ਤੇ ਪਰਸ ਲੁੱਟ ਲਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News