1700 ਸ਼ਰਧਾਲੂਆਂ ਦਾ ਜਥਾ ਕੱਲ੍ਹ ਜਾਵੇਗਾ ਪਾਕਿਸਤਾਨ

Monday, Nov 04, 2019 - 06:53 PM (IST)

1700 ਸ਼ਰਧਾਲੂਆਂ ਦਾ ਜਥਾ ਕੱਲ੍ਹ ਜਾਵੇਗਾ ਪਾਕਿਸਤਾਨ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਪਾਕਿਸਤਾਨ ਜਾਣ ਲਈ 1300 ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ 1700 ਤੋਂ ਵੀ ਵੱਧ ਵੀਜ਼ੇ ਪ੍ਰਾਪਤ ਹੋਏ ਸਨ ਜਿਨ੍ਹਾਂ ਚੋਂ 1303 ਲੋਕ ਪਾਕਿਸਤਾਨ ਜਾ ਰਹੇ ਹਨ ਜਦਕਿ 342 ਦੇ ਵੀਜ਼ੇ ਨਹੀਂ ਲੱਗ ਸਕੇ। 

ਵਧੇਰੇ ਜਾਣਕਾਰੀ ਦਿੰਦਿਆਂ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਇਸ ਜਥੇ ਨੂੰ ਮੰਗਲਵਾਰ ਸਵੇਰੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ। ਇਹ ਸ਼ਰਧਾਲੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਜਾਣਗੇ ਅਤੇ 10 ਦਿਨਾਂ ਦੇ ਵੀਜ਼ੇ ਪਿੱਛੋਂ ਵਾਪਸ ਪਰਤਣਗੇ। 

ਇਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਦਫਤਰ 'ਚ ਸਵੇਰ ਤੋਂ ਹੀ ਪਾਸਪੋਰਟ ਹਾਸਲ ਕਰਨ ਵਾਲੀ ਸੰਗਤ ਦੀਆਂ ਲਾਈਨਾ ਲੱਗੀਆਂ ਹੋਈਆਂ ਸਨ। ਲਾਂਘਾ ਖੁੱਲਣ 'ਤੇ ਖੁਸ਼ ਸੰਗਤ ਨੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ।


author

Gurminder Singh

Content Editor

Related News