ਗੱਡੀ ਚਾਲਕਾਂ ਨੇ ਧੀ ਨਾਲ ਕੀਤੀ ਛੇੜਖਾਨੀ, ਵਿਰੋਧ ਕਰਨ ’ਤੇ ਮਾਂ ਨੂੰ ਇੰਝ ਦਿੱਤੀ ਦਰਦਨਾਕ ਮੌਤ (ਵੀਡੀਓ)

Sunday, Nov 21, 2021 - 07:54 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ)-ਸ੍ਰੀ ਮੁਕਤਸਰ ਸਾਹਿਬ ਵਿਖੇ ਪਿੱਕਅੱਪ ਗੱਡੀ ਹੇਠ ਆਉਣ ਕਾਰਨ ਇਕ ਔਰਤ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਅਨੁਸਾਰ ਉਸ ਦੀ ਪਤਨੀ ਤੇ ਧੀ ਦਾਣਾ ਮੰਡੀ ’ਚ ਕੰਮ ਕਰਨ ਉਪਰੰਤ ਵਾਪਿਸ ਜਾ ਰਹੀਆਂ ਸਨ ਕਿ ਪਿੱਛੇ ਤੋਂ ਆ ਰਹੇ ਪਿੱਕਅੱਪ ਗੱਡੀ ਸਵਾਰਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ, ਜਦੋਂ ਉਸ ਦੀ ਪਤਨੀ ਨੇ ਵਿਰੋਧ ਕਰਦਿਆਂ ਉਸ ਪਿੱਕਅੱਪ ਚਾਲਕ ਅਤੇ ਨਾਲ ਬੈਠੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੀ ਪਤਨੀ ਨੂੰ ਬਾਂਹ ਤੋਂ ਫੜ ਕੇ ਘੜੀਸਦੇ ਲੈ ਗਏ ਤੇ ਬਾਅਦ ਉਸ ਦੀ ਬਾਂਹ ਛੱਡ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿਗ ਗਈ ਤੇ ਉਨ੍ਹਾਂ ਗੱਡੀ ਉਸ ਦੇ ਉਪਰ ਚੜ੍ਹਾ ਦਿੱਤੀ। ਇਸ ਦੌਰਾਨ ਮ੍ਰਿਤਕਾ ਦੇ ਪਤੀ ਨੇ ਕਿਹਾ ਕਿ ਗੱਡੀ ਚਾਲਕਾਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਸਰ ਜੇਲ੍ਹ ’ਚ ਸ਼ੱਕੀ ਹਾਲਤ ’ਚ ਕੈਦੀ ਦੀ ਮੌਤ, ਗੁੱਸੇ ’ਚ ਆਏ ਪਰਿਵਾਰ ਨੇ ਕੀਤਾ ਜ਼ਬਰਦਸਤ ਹੰਗਾਮਾ (ਵੀਡੀਓ)

ਇਸ ਦੌਰਾਨ ਮ੍ਰਿਤਕਾ ਦੀ ਧੀ ਨੇ ਵੀ ਦੱਸਿਆ ਕਿ ਉਹ ਕਾਗਜ਼ ’ਤੇ ਕੋਈ ਨੰਬਰ ਲਿਖ ਕੇ ਫੜਾ ਰਹੇ ਸਨ, ਜਦੋਂ ਮਾਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮਾਂ ਨੂੰ ਬਾਂਹ ਤੋਂ ਫੜ ਕੇ ਨਾਲ ਘੜੀਸ ਲਿਆ ਅਤੇ ਫਿਰ ਇਕਦਮ ਛੱਡ ਦਿੱਤਾ। ਇਸ ਦੌਰਾਨ ਉਸ ਦੀ ਮਾਂ ਪਿੱਕਅੱਪ ਹੇਠਾਂ ਆ ਗਈ ਅਤੇ ਉਸ ਨੂੰ ਕੁਚਲ ਕੇ ਉਹ ਪਿੱਕਅੱਪ ਗੱਡੀ ਸਵਾਰ ਫਰਾਰ ਹੋ ਗਏ। ਸੀ. ਸੀ. ਟੀ. ਵੀ. ਕੈਮਰਿਆਂ ’ਚ ਪਿੱਕਅੱਪ ਗੱਡੀ ਤੇਜ਼ੀ ਨਾਲ ਅੱਗੇ ਵਧਦੀ ਨਜ਼ਰ ਆ ਰਹੀ ਹੈ।


author

Manoj

Content Editor

Related News