...ਤੇ ਹੁਣ ਰੇਲ ਯਾਤਰਾ ਦੌਰਾਨ ਸਰੀਰਕ ਤੇ ਮਾਨਸਿਕ ਤੌਰ ''ਤੇ ਬੀਮਾਰ ਯਾਤਰੀਆਂ ਨੂੰ ਵੀ ਮਿਲੇਗੀ ਇਹ ਸਹੂਲਤ

Monday, Apr 17, 2023 - 03:37 AM (IST)

...ਤੇ ਹੁਣ ਰੇਲ ਯਾਤਰਾ ਦੌਰਾਨ ਸਰੀਰਕ ਤੇ ਮਾਨਸਿਕ ਤੌਰ ''ਤੇ ਬੀਮਾਰ ਯਾਤਰੀਆਂ ਨੂੰ ਵੀ ਮਿਲੇਗੀ ਇਹ ਸਹੂਲਤ

ਲੁਧਿਆਣਾ (ਗੌਤਮ) : ਰੇਲਵੇ ਬੋਰਡ ਵੱਲੋਂ ਵੱਖ-ਵੱਖ ਵਰਗਾਂ ਤਹਿਤ ਯਾਤਰੀਆਂ ਲਈ ਟਿਕਟਾਂ ਰਿਜ਼ਰਵ ਕਰਨ ਲਈ ਕੋਟਾ ਰੱਖਿਆ ਗਿਆ ਹੈ ਪਰ ਇਸ ਵਾਰ ਗਰਮੀ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੇਲਵੇ ਬੋਰਡ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਿਮਾਰ ਲੋਕਾਂ ਲਈ ਯਾਤਰਾ ਨੂੰ ਆਰਾਮਦਾਇਕ ਬਣਾਉਣ ਲਈ ਇਕ ਵਿਸ਼ੇਸ਼ ਐਲਾਨ ਕੀਤਾ ਗਿਆ ਹੈ, ਜਿਸ ਦੇ ਚਲਦੇ ਬੋਰਡ ਵੱਲੋਂ 17 ਜ਼ੋਨਲ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਐਲਾਨ ਮੁਤਾਬਕ ਹੁਣ ਗਰੀਬ ਰਥ ਸਮੇਤ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਿਮਾਰ ਲੋਕਾਂ ਲਈ ਸਾਰੀਆਂ ਮੇਲ ਅਤੇ ਐਕਸਪ੍ਰੈੱਸ ਟ੍ਰੇਨਾਂ ਵਿੱਚ ਵਿਸ਼ੇਸ਼ ਸੀਟਾਂ ਰਾਖਵੀਆਂ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਸ਼੍ਰੇਣੀ ਵਿੱਚ 21 ਤਰ੍ਹਾਂ ਦੇ ਵਿਸ਼ੇਸ਼ ਵਿਅਕਤੀ ਆਉਂਦੇ ਹਨ, ਜਿਨ੍ਹਾਂ 'ਚ ਪੂਰੀ ਤਰ੍ਹਾਂ ਨਾ ਦੇਖ ਸਕਣ ਵਾਲੇ, ਘੱਟ ਸੁਣਾਈ ਦੇਣ ਵਾਲੇ, ਬੋਲਣ 'ਚ ਅਸਮਰੱਥ, ਕੋੜ੍ਹ, ਛੋਟੇ ਕੱਦ ਵਾਲਿਆਂ ਸਮੇਤ ਉਹ ਲੋਕ ਵੀ ਸ਼ਾਮਲ ਹਨ, ਜੋ ਬਿਨਾਂ ਸਹਾਇਕ ਦੇ ਸਫ਼ਰ ਨਹੀਂ ਕਰ ਸਕਦੇ, ਜਿਨ੍ਹਾਂ ਦੇ ਨਾਲ ਇਨ੍ਹਾਂ ਦਾ ਮੈਡੀਕਲ ਸਰਟੀਫਿਕੇਟ ਵੀ ਉਪਲਬਧ ਕਰਵਾਉਣਾ ਹੋਵੇਗਾ।

ਇਹ ਵੀ ਪੜ੍ਹੋ : ਸੂਡਾਨ 'ਚ ਤਖ਼ਤਾ ਪਲਟ ਦੇ ਹਾਲਾਤ, ਫੌਜ ਤੇ ਨੀਮ ਫੌਜੀ ਬਲਾਂ ਵਿਚਾਲੇ ਝੜਪਾਂ, 25 ਤੋਂ ਵੱਧ ਮੌਤਾਂ

ਇਸ ਨਵੀਂ ਵਿਵਸਥਾ ਮੁਤਾਬਕ ਟਿਕਟਾਂ ਰਿਜ਼ਰਵ ਕਰਦੇ ਸਮੇਂ ਇਨ੍ਹਾਂ ਲੋਕਾਂ ਨੂੰ ਲੋਅਰ ਬਰਥ ਦਿੱਤੀ ਜਾਵੇਗੀ। ਉਸ ਦੇ ਨਾਲ ਯਾਤਰਾ ਕਰਨ ਵਾਲੇ ਵਿਅਕਤੀ ਨੂੰ ਮਿਡਲ ਬਰਥ ਉਪਲਬਧ ਕਰਵਾਈ ਜਾਵੇਗੀ ਤਾਂ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ। ਸਫ਼ਰ ਦੌਰਾਨ ਟ੍ਰੇਨ 'ਚ ਟਾਇਲਟ ਜਾਣ ਅਤੇ ਬਰਥ 'ਤੇ ਬੈਠਣਾ 'ਚ ਆਸਾਨੀ ਹੋ ਸਕੇ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਰੇਲਵੇ ਵਿਭਾਗ ਵੱਲੋਂ ਹੋਰਨਾਂ ਵਰਗਾਂ ਦੇ ਲੋਕਾਂ ਲਈ ਵੀ ਸੀਟਾਂ ਵੀ ਰਾਖਵੀਆਂ ਹਨ। ਔਰਤਾਂ ਦੀ ਸੁਰੱਖਿਆ ਨੂੰ ਦੇਖਦਿਆਂ ਮੇਲ ਐਕਸਪ੍ਰੈੱਸ ਟ੍ਰੇਨਾਂ ਵਿੱਚ ਸਲੀਪਰ ਕੋਚਾਂ ਵਿੱਚ ਵਿਸ਼ੇਸ਼ ਰਿਜ਼ਰਵੇਸ਼ਨ ਦੀ ਸਹੂਲਤ ਦਿੱਤੀ ਗਈ ਸੀ। ਇਸ ਅਨੁਸਾਰ ਮਹਿਲਾ ਕੋਟੇ ਤਹਿਤ ਇਕੱਲੀ ਔਰਤ ਅਤੇ 6 ਔਰਤਾਂ ਦਾ ਗਰੁੱਪ ਨੂੰ ਰਾਖਵੀਆਂ ਸੀਟਾਂ ਦਿੱਤੀਆਂ ਜਾਂਦੀਆਂ ਹਨ। ਗਰਭਵਤੀ ਔਰਤਾਂ ਸਮੇਤ ਹੋਰ ਔਰਤਾਂ ਲਈ AC-2 ਅਤੇ AC-3 ਵਿੱਚ 3 ਹੇਠਲੀਆਂ ਸੀਟਾਂ ਰੱਖੀਆਂ ਗਈਆਂ ਹਨ।

ਇਹ ਵੀ ਪੜ੍ਹੋ : ਘਰੇਲੂ ਗੈਸ ਪਾਈਪ ਲਾਈਨ ਨੂੰ ਲੱਗੀ ਭਿਆਨਕ ਅੱਗ, ਲੋਕ ਘਰਾਂ 'ਚੋਂ ਨਿਕਲੇ ਬਾਹਰ, ਜਾਣੋ ਫਿਰ ਕੀ ਹੋਇਆ

ਅਧਿਕਾਰੀਆਂ ਮੁਤਾਬਕ ਇਸ ਨਵੀਂ ਹਦਾਇਤ ਦੇ ਅਨੁਸਾਰ ਮੇਲ-ਐਕਸਪ੍ਰੈੱਸ ਟ੍ਰੇਨ ਅਤੇ ਗਰੀਬ ਰਥ ਵਿੱਚ ਸਲੀਪਰ ਕਲਾਸ ਦੀਆਂ 4 ਸੀਟਾਂ ਜਿਨ੍ਹਾਂ 'ਚ 2 ਲੋਅਰ ਬਰਥ ਅਤੇ 2 ਉਨ੍ਹਾਂ ਦੇ ਸਹਾਇਕ ਲਈ ਮਿਡਲ ਬਰਥ ਰਾਖਵੀਂ ਰੱਖੀ ਗਈ ਹੈ। AC-3 ਕੋਚ ਵਿੱਚ ਲੋਅਰ ਅਤੇ ਮਿਡਲ ਦੀ ਇਕ-ਇਕ ਸੀਟ ਰਾਖਵੀਂ ਰੱਖੀ ਗਈ ਹੈ। AC-3 ਕੋਚ ਨਾ ਹੋਣ 'ਤੇ AC-3 ਇਕਾਨਮੀ ਵਿੱਚ ਇਹ ਸਹੂਲਤ ਦਿੱਤੀ ਜਾਵੇਗੀ, ਜਿਸ ਦੇ ਲਈ ਯਾਤਰੀ ਨੂੰ ਪੂਰਾ ਕਿਰਾਇਆ ਅਦਾ ਕਰਨਾ ਹੋਵੇਗਾ। ਜਦੋਂਕਿ ਰੇਲਗੱਡੀਆਂ ਦੀ ਸੀਟਿੰਗ ਸੈਕਿੰਡ ਕਲਾਸ ਅਤੇ ਏਸੀ ਚੇਅਰਕਾਰ ਵਿੱਚ ਬੈਠਣ ਵਾਲੀਆਂ 2 ਸੀਟਾਂ ਰਾਖਵੀਆਂ ਰਹਿਣਗੀਆਂ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਸੂਬੇ ਭਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ’ਤੇ ਚਲਾਈ ਤਲਾਸ਼ੀ ਮੁਹਿੰਮ, 115 ਗ੍ਰਿਫ਼ਤਾਰ, 62 FIR

ਗਰਮੀਆਂ ਦੇ ਮੌਸਮ ਲਈ ਸਪੈਸ਼ਲ ਟ੍ਰੇਨਾਂ

ਗਰਮੀਆਂ ਦੇ ਮੌਸਮ 'ਚ ਯਾਤਰੀਆਂ ਦੀ ਭੀੜ ਨੂੰ ਦੇਖਦਿਆਂ ਰੇਲਵੇ ਬੋਰਡ ਵੱਲੋਂ ਹੁਣ ਤੱਕ 217 ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਵੱਖ-ਵੱਖ ਜ਼ੋਨਲ ਤੋਂ ਚਲਾਇਆ ਜਾਵੇਗਾ ਅਤੇ ਇਹ ਟ੍ਰੇਨਾਂ ਲੰਬੀ ਦੂਰੀ ਲਈ ਹੋਣਗੀਆਂ ਕਿਉਂਕਿ ਗਰਮੀਆਂ ਵਿੱਚ ਛੁੱਟੀਆਂ ਕਾਰਨ ਭਾਰੀ ਭੀੜ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਹ ਵਿਸ਼ੇਸ਼ ਟ੍ਰੇਨਾਂ 4010 ਰੂਟਾਂ 'ਤੇ ਚਲਾਈਆਂ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਟ੍ਰੇਨਾਂ ਦਾ ਐਲਾਨ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News