ਮੋਟਰਸਾਈਕਲ ਸਵਾਰ ਲੁਟੇਰੇ ਔਰਤ ਤੋਂ ਨਕਦੀ ਤੇ ਮੋਬਾਇਲ ਖੋਹ ਕੇ ਫਰਾਰ

Monday, Jun 25, 2018 - 07:10 AM (IST)

ਮੋਟਰਸਾਈਕਲ ਸਵਾਰ ਲੁਟੇਰੇ ਔਰਤ ਤੋਂ ਨਕਦੀ ਤੇ ਮੋਬਾਇਲ ਖੋਹ ਕੇ ਫਰਾਰ

ਸੁਲਤਾਨਪੁਰ ਲੋਧੀ, (ਜੋਸ਼ੀ)- ਬੀਤੀ ਦੇਰ ਸ਼ਾਮ ਮੁਹੱਲਾ ਭਾਰਾ ਮੱਲ ਮੰਦਰ ਰੋਡ ਤੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਤੋਂ ਨਕਦੀ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਵਰਿੰਦਰ ਸਲਪੋਨਾ ਪੁੱਤਰ ਹਰਬੰਸ ਲਾਲ ਨੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਇਕ ਰਿਪੋਰਟ ਲਿਖਵਾਈ ਹੈ, ਜਿਸ 'ਚ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਵੀਨਾ ਸਲਪੋਨਾ ਤੇ ਨੂੰਹ ਰਿਚਾ ਸ਼ਰਮਾ ਬਾਜ਼ਾਰੋਂ ਕੁਝ ਸੂਟ ਖਰੀਦਣ ਲਈ ਜਾ ਰਹੀਆਂ ਸਨ ਕਿ ਰਸਤੇ 'ਚ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਉਸ ਦੀ ਪਤਨੀ ਕੋਲੋਂ ਲਿਫਾਫਾ ਖੋਹ ਕੇ ਫਰਾਰ ਹੋ ਗਏੇ। ਉਨ੍ਹਾਂ ਦੱਸਿਆ ਕਿ ਉਕਤ ਲਿਫਾਫੇ 'ਚ ਇਕ ਕੁੜਤਾ ਪਜਾਮਾ, ਇਕ ਮੋਬਾਇਲ ਤੇ ਲਗਭਗ 8 ਹਜ਼ਾਰ ਰੁਪਏ ਦੀ ਨਕਦੀ ਸੀ, ਜਿਸ ਦੀ ਸੂਚਨਾ ਪੁਲਸ ਨੂੰ ਰਾਤ ਹੀ ਦੇ ਦਿੱਤੀ ਗਈ ਸੀ। ਪੁਲਸ ਦੇ ਡਿਊਟੀ ਅਫਸਰ ਏ. ਐੱਸ. ਆਈ. ਹਰਜੀਤ ਸਿੰਘ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਤੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News