ਫਿਲੌਰ ''ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਬਾਜ਼ਾਰ ''ਚ ਭਿੜੇ ਨੌਜਵਾਨ

Wednesday, Jul 22, 2020 - 07:04 PM (IST)

ਫਿਲੌਰ ''ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਬਾਜ਼ਾਰ ''ਚ ਭਿੜੇ ਨੌਜਵਾਨ

ਜਲੰਧਰ (ਸੋਨੂੰ)— ਜਲੰਧਰ ਦੇ ਕਸਬਾ ਫਿਲੌਰ 'ਚ ਦੋ ਧਿਰਾਂ ਦੇ 6 ਨੌਜਵਾਨਾਂ ਨੇ ਸ਼ਰੇਆਮ ਬਾਜ਼ਾਰ 'ਚ ਗੁੰਡਾਗਰਦੀ ਕਰਦੇ ਹੋਏ ਇਕ-ਦੂਜੇ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਹ ਸਾਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

PunjabKesari

ਇਸ ਦੌਰਾਨ ਪੂਰੇ ਬਾਜ਼ਾਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਸਥਾਨ 'ਤੇ ਉਕਤ ਵਾਰਦਾਤ ਵਾਪਰੀ, ਉਥੋਂ ਸਿਰਫ ਪੁਲਸ ਥਾਣਾ 50 ਮੀਟਰ ਦੀ ਦੂਰੀ 'ਤੇ ਹੀ ਸਥਿਤ ਹੈ।

PunjabKesari

ਘਟਨਾ ਦੀ ਸੂਚਨਾ ਪਾ ਕੇ ਜਦੋਂ ਮੌਕੇ 'ਤੇ ਉਥੇ ਪੁਲਸ ਪਹੁੰਚੀ ਤਾਂ ਸਾਰਾ ਨੌਜਵਾਨ ਉਥੋਂ ਫਰਾਰ ਹੋ ਚੁੱਕੇ ਸਨ ਪਰ ਮੌਕੇ 'ਤੇ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਨਾਲ ਸਾਫ ਹੋ ਜਾਂਦਾ ਹੈ ਕਿ ਅਪਰਾਧੀਆਂ 'ਚ ਕਾਨੂੰਨ ਅਤੇ ਪੁਲਸ ਦਾ ਕੋਈ ਡਰ ਨਹੀਂ ਹੈ।

PunjabKesari

ਐੈੱਸ. ਐੱਚ. ਓ. ਥਾਣਾ ਫਿਲੌਰ ਦੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਅਤੇ ਉਕਤ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਕੇ ਉਥੋਂ ਫਰਾਰ ਹੋ ਗਏ ਸਨ। ਇਸ ਦੌਰਾਨ ਮੌਕੇ 'ਤੇ ਪੁਲਸ ਵੱਲੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਦੀਆਂ ਤਸਵੀਰਾਂ ਕੱਢ ਕੇ ਨੌਜਵਾਨਾਂ ਦੀ ਪਛਾਣ ਕਰਕੇ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

PunjabKesari


author

shivani attri

Content Editor

Related News