ਜਲੰਧਰ ਦੀ ਮਸ਼ਹੂਰ ਫਗਵਾੜਾ ਗੇਟ ਮਾਰਕਿਟ ’ਚ ਅੱਧੀ ਰਾਤ ਨੂੰ ਕਾਂਡ ਕਰਕੇ ਗਏ ਚੋਰ

Tuesday, Oct 20, 2020 - 12:19 PM (IST)

ਜਲੰਧਰ ਦੀ ਮਸ਼ਹੂਰ ਫਗਵਾੜਾ ਗੇਟ ਮਾਰਕਿਟ ’ਚ ਅੱਧੀ ਰਾਤ ਨੂੰ ਕਾਂਡ ਕਰਕੇ ਗਏ ਚੋਰ

ਜਲੰਧਰ (ਸੋਨੂੰ) : ਜਲੰਧਰ ਦੀ ਮਸ਼ਹੂਰ ਫਗਵਾੜਾ ਗੇਟ ਮਾਰਕਿਟ ’ਚ ਇਕ ਹੈਂਡਟੂਲ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਦੁਕਾਨ ਵਿਚੋਂ ਪੈਸਿਆਂ ਦਾ ਗੱਲਾ ਚੋਰੀ ਕਰਕੇ ਲੈ ਗਏ। ਮਿਲੀ ਜਾਣਕਾਰੀ ਮੁਤਾਬਕ ਗੱਲੇ ਵਿਚ ਹਜ਼ਾਰਾਂ ਰੁਪਏ ਦੀ ਨਗਦੀ ਸੀ। ਉਧਰ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਬਰਨਾਲਾ ਪੁਲਸ ਨੇ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਸਬ-ਇੰਸਪੈਕਟਰ, ਜਾਣੋ ਕੀ ਹੈ ਪੂਰਾ ਮਾਮਲਾ

ਦੁਕਾਨ ਮਾਲਕ ਨੇ ਦੱਸਿਆ ਕਿ ਸੈਰ ਕਰਦੇ ਲੋਕਾਂ ਨੇ ਉਨ੍ਹਾਂ ਨੂੰ ਸਵੇਰੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਇਸ ਦੌਰਾਨ ਜਦੋਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਸ਼ਟਰ ਥੋੜਾ ਟੁੱਟਾ ਹੋਇਆ ਸੀ ਅਤੇ ਦੁਕਾਨ ਅੰਦਰ ਪੈਸਿਆਂ ਵਾਲਾ ਗੱਲਾ ਚੋਰ ਚੋਰੀ ਕਰਕੇ ਲੈ ਗਏ ਸਨ। ਇਲੈਕਟ੍ਰੀਕਲ ਟ੍ਰੇਡਰਸ ਦੇ ਪ੍ਰਧਾਨ ਅਮਿਤ ਸਹਿਗਲ ਨੇ ਦੱਸਿਆ ਕਿ ਆਏ ਦਿਨ ਇਥੇ ਕਿਸੇ ਨਾ ਕਿਸੇ ਦੁਕਾਨ ਵਿਚ ਚੋਰੀ ਦੀ ਘਟਨਾ ਵਾਪਰ ਰਹੀ ਹੈ, ਖਾਸ ਕਰਕੇ ਤਿਉਹਾਰੀ ਦਿਨਾਂ ਵਿਚ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਵਧੇਰੇ ਅੰਜਾਮ ਦਿੰਦੇ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਮੰਗ ਕਰਦਿਆਂ ਕਿਹਾ ਕਿ ਰਾਤ ਸਮੇਂ ਇਥੇ ਕੋਈ ਮੁਲਾਜ਼ਮ ਤਾਇਨਾਤ ਕੀਤਾ ਜਾਵੇ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਰੁਕ ਸਕਣ।

ਇਹ ਵੀ ਪੜ੍ਹੋ :  ਵਿਆਹ ਸਮਾਗਮ 'ਚ ਅਚਾਨਕ ਪਿਆ ਚੀਕ-ਚਿਹਾੜਾ, ਖ਼ੂਨ ਨਾਲ ਲਥਪਥ ਹੋ ਕੇ ਡਿੱਗੀ ਲਾੜੇ ਦੀ ਮਾਂ

ਉਧਰ ਤਾਣਾ ਤਿੰਨ ਦੇ ਏ. ਐ¤ਸ. ਆਈ. ਮੰਗਤਰਾਮ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਆਸਪਾਸ ਦੇ ਦੁਕਾਨਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦੀ ਹੀ ਦਬੋਚ ਲਿਆ ਜਾਵੇਗਾ।


author

Gurminder Singh

Content Editor

Related News