ਫਗਵਾੜਾ ਜ਼ਿਮਨੀ ਚੋਣ: 10 ਵਜੇ ਤੋਂ ਬਾਅਦ ਆਠੋਲੀ ਵਿਖੇ ਲੱਗਾ ਅਕਾਲੀ-ਭਾਜਪਾ ਦਾ ਬੂਥ

10/21/2019 12:43:51 PM

ਫਗਵਾੜਾ (ਹਰਜੋਤ)— ਪੰਜਾਬ 'ਚ ਅੱਜ ਸਵੇਰ ਤੋਂ ਹੋ ਚਾਰ ਸੀਟਾਂ 'ਤੇ ਰਹੀਆਂ ਜ਼ਿਮਨੀ ਚੋਣਾਂ ਦਾ ਕੰਮ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਵੋਟਿੰਗ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਫਗਵਾੜਾ ਦੇ ਨਜ਼ਦੀਕੀ ਪਿੰਡ ਆਠੋਲੀ ਵਿਖੇ 94 ਨੰਬਰ ਬੂਥ 'ਤੇ ਅਕਾਲੀ-ਭਾਜਪਾ ਦਾ ਬੂਥ ਨਾ ਲੱਗਣਾ ਚਰਚਾ ਦਾ ਵਿਸ਼ਾ ਬਣ ਗਿਆ ਸੀ। ਇਸ ਪਿੰਡ 'ਚ ਅਕਾਲੀ-ਭਾਜਪਾ ਅੱਗੇ ਲੀਡ ਵੀ ਹਾਸਲ ਕਰਦੀ ਹੈ। ਇਸ ਥਾਂ 'ਤੇ ਬਾਕੀ ਪਾਰਟੀਆਂ ਦੇ ਬੂਥ ਲੱਗੇ ਹੋਏ ਸਨ ਅਤੇ ਅਕਾਲੀ-ਭਾਜਪਾ ਦਾ ਬੂਥ ਨਹੀਂ ਲੱਗਾ ਸੀ। 10 ਵਜੇ ਤੋਂ ਬਾਅਦ 'ਚ ਇਸ ਥਾਂ 'ਤੇ ਅਕਾਲੀ-ਭਾਜਪਾ ਦਾ ਬੂਥ ਲਗਾਇਆ ਗਿਆ। ਬੂਥ ਲੱਗਣ ਦੇ ਬਾਵਜੂਦ ਵੀ ਇਥੇ ਬਹੁਤ ਹੀ ਘੱਟ ਲੋਕ ਵੋਟਿੰਗ ਕਰਦੇ ਨਜ਼ਰ ਆਏ। ਫਿਲਹਾਲ ਅਕਾਲੀ-ਭਾਜਪਾ ਦਾ ਬੂਥ ਨਾ ਲੱਗਣ ਦਾ ਕਾਰਨ ਕੋਈ ਸਾਹਮਣੇ ਨਹੀਂ ਆਇਆ ਸੀ। 

ਦੱਸ ਦੇਈਏ ਕਿ ਫਗਵਾੜਾ 'ਚ 220 ਬੂਥਾਂ ਵਾਸਤੇ ਪੋਲਿੰਗ ਸਟੇਸ਼ਨ ਬਣਾਏ ਗਏ, ਜਿੱਥੇ ਲੋਕ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ 'ਚ 69 ਬੂਥ ਸੰਵੇਦਨਸ਼ੀਲ ਹਨ। 21 ਸੁਪਰਵਾਈਜ਼ਰ ਬੂਥ ਪੱਧਰ 'ਤੇ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਇਸ ਜ਼ਿਮਨੀ ਚੋਣ ਲਈ ਕੁਲ 1,84,903 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। 


shivani attri

Content Editor

Related News