ਫਗਵਾੜਾ ''ਚ ਨੌਜਵਾਨਾਂ ਨੇ ਜੰਮ ਕੇ ਕੀਤੀ ਹੁਲੜਬਾਜ਼ੀ, ਮਾਹੌਲ ਤਣਾਅਪੂਰਣ

05/10/2018 4:06:06 PM

ਫਗਵਾੜਾ (ਜਲੋਟਾ) —ਬੀਤੀ 13 ਅਪ੍ਰੈਲ ਨੂੰ ਫਗਵਾੜਾ ਦੇ ਗੋਲ ਚੌਕ 'ਚ ਚੌਕ ਦਾ ਨਾਂ ਬਦਲਣ ਨੂੰ ਲੈ ਕੇ ਹੋਇਆ ਵਿਵਾਦ ਫਿਲਹਾਲ ਪੂਰੀ ਤਰ੍ਹਾਂ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੀ ਦੇਰ ਰਾਤ ਵੀ ਫਗਵਾੜਾ ਦੇ ਹਦਿਆਬਾਦ ਇਲਾਕੇ 'ਚ ਇਕ ਭਾਇਚਾਰੇ ਦੇ ਕੁਝ ਇਕ ਨੌਜਵਾਨਾਂ ਨੇ ਜੰਮ ਕੇ ਹੁਲੜਬਾਜੀ ਕੀਤੀ, ਇੰਨਾ ਹੀ ਨਹੀਂ ਦਲਿਤ ਸਮਾਜ ਦੇ ਇਨ੍ਹਾਂ ਕੁਝ ਨੌਜਵਾਨਾਂ ਵਲੋਂ ਜਨਰਲ ਸਮਾਜ ਦੇ ਲੋਕਾਂ ਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਜਿਸ ਦਿਨ ਫਗਵਾੜਾ 'ਚ ਜਨਰਲ ਸਮਾਜ ਦਾ ਧਰਨਾ ਪ੍ਰਦਰਸ਼ਨ ਸੀ ਉਸ ਤੋਂ ਇਕ ਦਿਨ ਪਹਿਲਾਂ ਦੁਕਾਨਦਾਰਾਂ ਨੂੰ ਅਪੀਲ ਕਰਨ ਵਾਲੇ ਕੁਝ ਜਨਰਲ ਸਮਾਜ ਦੇ ਲੋਕਾਂ ਖਿਲਾਫ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਕੇ ਨਾਅਰੇਬਾਜੀ ਕੀਤੀ ਗਈ। ਮਾਮਲੇ ਦੇ ਸੰਬੰਧ 'ਚ ਫਗਵਾੜਾ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ ਪਰ ਇਸ ਘਟਨਾ ਨੇ ਇਕ ਵਾਰ ਫਿਰ ਤੋਂ ਦਹਿਸ਼ਤ ਵਾਲਾ ਮਾਹੌਲ ਬਣਾ ਦਿੱਤਾ ਹੈ। ਸ਼ਹਿਰ ਦੇ ਐੱਸ. ਪੀ. ਭੰਡਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੰਬੰਧਿਤ ਅਧਿਕਾਰੀ ਦੀ ਡਿਊਟੀ ਲਗਾ ਦਿੱਤੀ ਗਈ ਹੈ। ਇਸ ਨਾਲ ਸੰਬੰਧਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾਵੇਗੀ।


Related News