ਫਗਵਾੜਾ ''ਚ ਇਕ ਰੈਸਟੋਰੈਂਟ ਨੂੰ ਲੱਗੀ ਅੱਗ

Tuesday, Apr 28, 2020 - 06:28 PM (IST)

ਫਗਵਾੜਾ ''ਚ ਇਕ ਰੈਸਟੋਰੈਂਟ ਨੂੰ ਲੱਗੀ ਅੱਗ

ਫਗਵਾੜਾ (ਜਲੋਟਾ)— ਫਗਵਾੜਾ ਦੇ ਪਲਾਹੀ ਰੋਡ ਵਿਖੇ ਅੱਜ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਇਲਾਕੇ 'ਚ ਮੌਜੂਦ ਇੱਕ ਰੈਸਟੋਰੈਂਟ ਦੀ ਬੇਸਮੈਂਟ 'ਚ ਅਚਾਨਕ ਅੱਗ ਲੱਗ ਗਈ। ਰੈਸਟੋਰੈਂਟ ਦੇ ਮਾਲਕ ਦੇ ਮੁਤਾਬਕ ਉਹ ਮੌਕੇ ਤੋਂ ਸਿਰਫ 5 ਮਿੰਟ ਪਹਿਲਾਂ ਹੀ ਇਥੋਂ ਗਏ ਸਨ ਕਿ ਉਨ੍ਹਾਂ ਦੇ ਪਿੱਛੋਂ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲ ਗਈ। ਮੌਕੇ 'ਤੇ ਪਹੁੰਚੀਆਂ ਫਗਵਾੜਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਮਾਂ ਰਹਿੰਦੇ ਪਹੁੰਚ ਕੇ ਅੱਗ ਨੂੰ ਪਾਣੀ ਦਾ ਛਿੜਕਾਅ ਕਰਕੇ ਕਾਬੂ ਕੀਤਾ।

ਇਸ ਮੌਕੇ ਪੁਲਸ ਥਾਣਾ ਸਦਰ ਫਗਵਾੜਾ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗ ਰੈਸਟੋਰੈਂਟ ਦੀ ਬੇਸਮੈਂਟ 'ਚ ਲੱਗੀ ਹੈ ਅਤੇ ਸ਼ੱਕ ਜਤਾਈ ਜਾ ਰਹੀ ਹੈ ਕਿ ਅੱਗ ਲੱਗਣ ਦਾ ਮੁੱਖ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਰੈਸਟੋਰੈਂਟ ਦੀ ਬੇਸਮੈਂਟ 'ਚ ਪਏ ਗੱਦੇ ਅਤੇ ਕੁਝ ਫਰਨੀਚਰ ਨੂੰ ਨੁਕਸਾਨ ਪੁੱਜਿਆ ਹੈ।


author

shivani attri

Content Editor

Related News