ਫਗਵਾੜਾ ''ਚ ਫਿਰ ਕੋਰੋਨਾ ਨੇ ਦਿੱਤੀ ਦਸਤਕ, 65 ਸਾਲਾਂ ਔਰਤ ਦੀ ਰਿਪੋਰਟ ਆਈ ਪਾਜ਼ੇਟਿਵ
Friday, May 22, 2020 - 07:07 PM (IST)

ਫਗਵਾੜਾ,(ਹਰਜੋਤ): ਪਿਛਲੇ ਕੁੱਝ ਦਿਨ ਤੋਂ ਸ਼ਾਂਤ ਬੈਠੇ ਕੋਰੋਨਾ ਨੇ ਅੱਜ ਮੁੜ ਇਕ ਵਾਰ ਦਸਤਕ ਦਿੱਤੀ ਹੈ, ਜਿਸ ਤਹਿਤ ਇੱਥੋਂ ਦੇ ਮੁਹੱਲਾ ਨਿਊ ਸੂਖਚੈਨ ਨਗਰ ਦੀ ਇਕ ਮਹਿਲਾ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਮਗਰੋਂ ਉਸ ਨੂੰ ਆਈਸੋਲੇਸ਼ਨ ਵਾਰਡ ਕਪੂਰਥਲਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰ ਦੇ ਛੇ ਮੈਂਬਰਾ ਦੇ ਸਿਹਤ ਵਿਭਾਗ ਨੇ ਸੈਂਪਲ ਲੈ ਲਏ ਹਨ।
ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਉਕਤ 65 ਸਾਲਾ ਔਰਤ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ, ਉਹ ਆਪਣਾ ਆਪ੍ਰੇਸ਼ਨ ਕਰਵਾਉਣ ਲਈ ਜਲੰਧਰ ਦੇ ਇਕ ਪ੍ਰਾਇਵੇਟ ਨਰਸਿੰਗ ਹੋਮ 'ਚ ਭਰਤੀ ਹੋਈ ਸੀ, ਜਦੋਂ ਹਸਪਤਾਲ ਵਾਲਿਆਂ ਨੇ ਇਸ ਦਾ ਆਪ੍ਰੇਸ਼ਨ ਕਰਨ ਲਈ ਟੈਸਟ ਕੀਤੇ ਤਾਂ ਉਨ੍ਹਾਂ ਟੈਸਟਾਂ ਦੌਰਾਨ ਸ਼ੱਕ ਪੈਂਦਾ ਹੋਇਆ, ਜਿਸ ਦੌਰਾਨ ਕਰਾਵਾਇਆ ਗਿਆ ਕੋਰੋਨਾ ਟੈਸਟ ਪਾਜ਼ੇਟਿਵ ਆ ਗਿਆ। ਉਨ੍ਹਾਂ ਕਿਹਾ ਕਿ ਲਏ ਗਏ ਸੈਂਪਲਾ ਦੀ ਰਿਪੋਰਟ ਕੱਲ੍ਹ ਤੱਕ ਆ ਜਾਵੇਗੀ।