ਫਗਵਾੜਾ ''ਚ 4 ਹਥਿਆਰਬੰਦ ਲੁਟੇਰੇ ਅੱਧਾ ਕਿੱਲੋ ਤੋਂ ਵੱਧ ਸੋਨਾ ਲੁੱਟ ਕੇ ਫਰਾਰ

Friday, Jan 03, 2020 - 10:11 PM (IST)

ਫਗਵਾੜਾ ''ਚ 4 ਹਥਿਆਰਬੰਦ ਲੁਟੇਰੇ ਅੱਧਾ ਕਿੱਲੋ ਤੋਂ ਵੱਧ ਸੋਨਾ ਲੁੱਟ ਕੇ ਫਰਾਰ

ਫਗਵਾੜਾ,(ਜਲੋਟਾ) : ਸ਼ਹਿਰ ਦੇ ਸਰਾਫਾ ਬਾਜ਼ਾਰ 'ਚ ਅੱਜ ਦੇਰ ਰਾਤ 4 ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫਗਵਾੜਾ ਦੇ ਸਰਾਫਾ ਬਾਜ਼ਾਰ 'ਚ ਕਰੀਬ ਰਾਤ 9 ਵਜੇ ਹਥਿਆਰਬੰਦ ਲੁਟੇਰਿਆਂ ਵਲੋਂ ਸੋਨਾ ਪਕਾ ਰਹੇ ਕਾਰੀਗਰਾਂ ਕੋਲੋਂ ਕਰੀਬ ਅੱਧਾ ਕਿਲੋ ਤੋਂ ਜ਼ਿਆਦਾ ਸੋਨਾ ਲੁੱਟ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦਾਂ ਵਲੋਂ ਕਾਰੀਗਰਾਂ ਦੀਆਂ ਅੱਖਾਂ 'ਚ ਕੋਈ ਪਾਊਡਰ ਵੀ ਪਾਇਆ ਗਿਆ, ਜਿਸ ਦੌਰਾਨ ਉਨ੍ਹਾਂ ਨੂੰ ਕੁੱਝ ਵੀ ਦਿਖਾਈ ਨਹੀਂ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉਚ ਅਧਿਕਾਰੀਆਂ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  


Related News