ਹੁਣ ਐਮਜ਼ ਦੀ ਤਰਜ਼ ''ਤੇ ਹੋਵੇਗੀ ਪੀ. ਜੀ. ਆਈ. ''ਚ ਚੀਫ ਨਰਸਿੰਗ ਅਫਸਰ ਦੀ ਭਰਤੀ
Friday, Sep 08, 2017 - 03:01 PM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ. 'ਚ ਪਿਛਲੇ ਕਈ ਸਾਲਾਂ ਤੋਂ ਖਾਲੀ ਪਈ ਸੀ. ਐੱਨ. ਓ. (ਚੀਫ ਨਰਸਿੰਗ ਅਫਸਰ) ਦੀ ਪੋਸਟ 'ਤੇ ਹੁਣ ਐਮਜ਼ ਦਿੱਲੀ ਦੀ ਤਰਜ਼ 'ਤੇ ਭਰਤੀ ਕੀਤੀ ਜਾਵੇਗੀ। ਸੀ. ਐੱਨ. ਓ. ਅਹੁਦੇ ਲਈ ਜਿਹੜੀ ਯੋਗਤਾ ਤੈਅ ਕੀਤੀ ਗਈ ਹੈ, ਉਹ ਇੰਨੀ ਔਖੀ ਹੈ ਕਿ ਜ਼ਿਆਦਾਤਰ ਉਮੀਦਵਾਰ ਜਾਂ ਤਾਂ ਯੋਗਤਾ ਪੂਰੀ ਨਹੀਂ ਕਰ ਪਾਉਂਦੇ ਜਾਂ ਯੋਗਤਾ ਪੂਰੀ ਹੋਣ ਦੇ ਨਾਲ ਹੀ ਰਿਟਾਇਰ ਹੋ ਜਾਂਦੇ ਹਨ। ਇਸ ਕਾਰਨ ਇਹ ਅਹੁਦਾ ਪਿਛਲੇ 8 ਸਾਲਾਂ ਤੋਂ ਖਾਲੀ ਪਿਆ ਹੈ। ਪੀ. ਜੀ. ਆਈ. ਨਰਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੱਤਿਆਵੀਰ ਡਾਗਰ ਦੀ ਮੰਨੀਏ ਤਾਂ ਨਰਸਿੰਗ ਕੈਡਰ ਰਿਵਿਊ 'ਚ ਉਨ੍ਹਾਂ ਨੇ ਇਹ ਪ੍ਰਪੋਜ਼ਲ ਭੇਜ ਦਿੱਤਾ ਹੈ। ਕੈਡਰ ਰਿਵਿਊ ਨੇ ਇਸ ਪ੍ਰਪੋਜ਼ਲ ਨੂੰ ਮੰਨ ਵੀ ਲਿਆ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਨਿਰਦੇਸ਼ਕ ਦੇ ਨਾਲ ਹੀ ਉਨ੍ਹਾਂ ਨੇ ਮੀਟਿੰਗ ਵੀ ਕੀਤੀ ਹੈ, ਜਿਸ 'ਤੇ ਨਿਰਦੇਸ਼ਕ ਦਾ ਵੀ ਪਾਜ਼ੀਟਿਵ ਰਿਸਪਾਂਸ ਹੈ। ਉਨ੍ਹਾਂ ਨੇ ਦੱਸਿਆ ਕਿ ਐਮਜ਼ 'ਚ ਇਸ ਪੋਸਟ 'ਤੇ ਪ੍ਰਮੋਸ਼ਨ ਰਾਹੀਂ ਭਰਤੀ ਕੀਤੀ ਜਾਂਦੀ ਹੈ, ਜਦੋਂ ਕਿ ਪੀ. ਜੀ. ਆਈ. 'ਚ ਇਸ ਲਈ ਡਾਇਰੈਕਟ ਭਰਤੀ ਦਾ ਪ੍ਰੋਸੈਸ ਹੈ। ਪੀ. ਜੀ. ਆਈ. ਨਰਸਿੰਗ ਯੂਨੀਅਨ ਕਈ ਅਰਸਿਆਂ ਤੋਂ ਇਸ ਅਹੁਦੇ ਨੂੰ ਭਰਨ ਦੀ ਗੱਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਰਦਾ ਆ ਰਿਹਾ ਹੈ, ਇਸ ਦੇ ਬਾਵਜੂਦ ਇਸ ਅਹੁਦੇ 'ਤੇ ਕਿਸੇ ਦੀ ਨਿਯੁਕਤੀ ਨਹੀਂ ਕੀਤਾ ਜਾ ਰਹੀ ਹੈ।
